ਗੁਰਦੁਆਰੇ ’ਚ ਚੋਰੀ ਦੇ ਦੋਸ਼ ਹੇਠ ਕੇਸ ਦਰਜ
01:36 PM Jun 05, 2023 IST
ਪੱਤਰ ਪ੍ਰੇਰਕ
Advertisement
ਜੈਤੋ, 4 ਜੂਨ
ਜੈਤੋ ਪੁਲੀਸ ਨੇ ਪਿੰਡ ਚੰਦਭਾਨ ਦੇ ਗੁਰਦੁਆਰੇ ਦੀ ਗੋਲਕ ਵਿੱਚੋਂ ਚੋਰੀ ਹੋਈ ਨਕਦੀ, ਐਲਈਡੀ, ਡੀਵੀਆਰ ਅਤੇ ਇਨਵਰਟਰ ਦੇ ਮਾਮਲੇ ‘ਚ ਗ੍ਰੰਥੀ ਦੇ ਬਿਆਨਾਂ ‘ਤੇ ਚਾਰ ਜਣਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਗ੍ਰੰਥੀ ਜਸਵੀਰ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਕਿ ਉਹ ਪਿੰਡ ਦੇ ਗੁਰਦੁਆਰੇ ਦਾ ਗੇਟ ਬੰਦ ਕਰ ਕੇ ਰਾਤ ਨੂੰ ਕਰੀਬ 9 ਵਜੇ ਚਲਾ ਜਾਂਦਾ ਹੈ। ਉਸ ਨੇ ਦੱਸਿਆ ਕਿ ਜਦੋਂ ਸਵੇਰੇ 4 ਵਜੇ ਉਹ ਗੁਰਦੁਆਰੇ ਆਇਆ ਤਾਂ ਗੋਲਕ ਭੰਨੀ ਪਈ ਸੀ, ਜਿਸ ਵਿੱਚੋਂ 40 ਹਜ਼ਾਰ ਰੁਪਏ ਚੋਰੀ ਸਨ। ਗ੍ਰੰਥੀ ਨੇ ਮਾਮਲੇ ‘ਚ ਪਿੰਡ ਚੰਦਭਾਨ ਦੇ ਹੀ ਮੋਹਨਜੀਤ ਸਿੰਘ ਤੇ ਜਸਕਰਨ ਸਿੰਘ ਤੋਂ ਇਲਾਵਾ ਮੋਗਾ ਜ਼ਿਲ੍ਹੇ ਦੇ ਪਿੰਡ ਵਾਂਦਰ ਦੇ ਮਨਪ੍ਰੀਤ ਸਿੰਘ ਅਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਵਾਈ ਮਹਿਮਾ ਦੇ ਵਾਸੀ ਗੁਰਾਂਦਿੱਤਾ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ।
Advertisement
Advertisement