ਗੋਲੀਆਂ ਚਲਾਉਣ ਦੇ ਦੋਸ਼ ਹੇਠ ਕੇਸ ਦਰਜ
07:14 AM Oct 08, 2024 IST
Advertisement
ਤਰਨ ਤਾਰਨ: ਝਬਾਲ ਇਲਾਕੇ ਦੇ ਪਿੰਡ ਸੋਹਲ, ਬੁਰਜ ਅਤੇ ਚੀਮਾ ਖੁਰਦ ਵਿੱਚ ਸ਼ਨਿਚਰਵਾਰ ਰਾਤ ਨੂੰ ਗੋਲੀਆਂ ਚੱਲਣ ਮਗਰੋਂ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ| ਸੋਹਲ ਵਾਸੀ ਸਰਵਣ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਸ ਦੇ ਘਰ ਸਾਹਮਣੇ ਰਾਤ ਵੇਲੇ ਚਾਰ ਜਣਿਆਂ ਨੇ ਗੋਲੀਆਂ ਚਲਾ ਦਿੱਤੀਆਂ| ਸਰਵਣ ਸਿੰਘ ਨੇ ਕਿਹਾ ਕਿ ਉਸ ਨੂੰ ਪੰਚਾਇਤ ਚੋਣ ਵਿੱਚ ਹਾਕਮ ਧਿਰ ਦੇ ਬਰਾਬਰ ਆਪਣੇ ਧੜੇ ਦੀ ਮਦਦ ਨਾ ਕਰਨ ਲਈ ਧਮਕਾਇਆ ਜਾ ਰਿਹਾ ਹੈ| ਏਐੱਸਆਈ ਜਤਿੰਦਰ ਸਿੰਘ ਨੇ ਕਿਹਾ ਕਿ ਘਟਨਾ ਸਥਾਨ ਦੀ ਜਾਂਚ ਮਗਰੋਂ ਕੇਸ ਦਰਜ ਕੀਤਾ ਗਿਆ ਹੈ| ਪੁਲੀਸ ਨੇ ਚੀਮਾ ਤੇ ਬੁਰਜ ਦੀਆਂ ਘਟਨਾਵਾਂ ਸਬੰਧੀ ਵੀ ਕਾਰਵਾਈ ਸ਼ੁਰੂ ਕੀਤੀ ਹੈ| -ਪੱਤਰ ਪ੍ਰੇਰਕ
Advertisement
Advertisement
Advertisement