ਘਰ ਦੇ ਅੰਦਰ ਵੜ ਕੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਕੇਸ ਦਰਜ
ਪੱਤਰ ਪ੍ਰੇਰਕ
ਤਰਨ ਤਾਰਨ, 23 ਅਕਤੂਬਰ
ਸਰਹੱਦੀ ਖੇਤਰ ਦੇ ਕਸਬਾ ਖੇਮਕਰਨ ਦੀ ਵਸਨੀਕ ਮਨਦੀਪ ਕੌਰ ਦੇ ਘਰ ਅੰਦਰ ਪਿੰਡ ਦੇ 20 ਦੇ ਕਰੀਬ ਸ਼ਰਾਰਤੀਆਂ ਵੱਲੋਂ ਦਾਖ਼ਲ ਹੋ ਕੇ ਇੱਟਾਂ-ਵੱਟੇ ਚਲਾਏ ਗਏ ਅਤੇ ਮੁਲਜ਼ਮਾਂ ਵੱਲੋਂ ਉਸ ਦੇ ਜੇਠ ਸੁਖਚੈਨ ਸਿੰਘ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ| ਸ਼ਰਾਰਤੀਆਂ ਨੇ ਘਰ ਦੇ ਕੀਮਤੀ ਸਾਮਾਨ ਦੀ ਤੋੜ-ਭੰਨ ਵੀ ਕੀਤੀ| ਕਰੀਬ ਇੱਕ ਹਫ਼ਤਾ ਪੁਰਾਣੀ ਘਟਨਾ ਸਬੰਧੀ ਖੇਮਕਰਨ ਦੀ ਪੁਲੀਸ ਨੇ ਕੱਲ੍ਹ ਇਕ ਕੇਸ ਦਰਜ ਕੀਤਾ ਹੈ| ਮਨਦੀਪ ਕੌਰ ਨੇ ਦੱਸਿਆ ਕਿ ਮੁਲਜ਼ਮਾਂ ਵਿੱਚ ਪਾਲਾ ਸਿੰਘ, ਸੋਨਾ, ਸਾਬਾ, ਅਦਰਸ਼, ਸਿੰਦਰਪਾਲ, ਸੁਨੀਲ, ਸਨੀ, ਦੀਪੂ, ਸਰਬਜੀਤ ਸਿੰਘ, ਜੱਗੂ, ਸਾਗਰ, ਗੋਪੀ, ਅਨਵਰ, ਗੱਗੂ, ਜਸਬੀਰ ਸਿੰਘ, ਜਸਨ, ਬੰਟੀ, ਸਾਮ ਸਿੰਘ ਅਤੇ ਰਾਣਾ ਵਾਸੀ ਖੇਮਕਰਨ ਦਾ ਨਾਂ ਸ਼ਾਮਲ ਹੈ| ਮਨਦੀਪ ਕੌਰ ਨੇ ਦੋਸ਼ ਲਗਾਇਆ ਕਿ ਮੁਲਜ਼ਮਾਂ ਨੇ ਉਸ ਦੇ ਘਰ ’ਚ ਦਾਖ਼ਲ ਹੋ ਕੇ ਘਰ ਦੇ ਕੀਮਤੀ ਸਾਮਾਨ ਦੀ ਤੋੜ-ਭੰਨ ਕੀਤੀ ਅਤੇ ਉਸ ਦੇ ਜੇਠ ਨੇ ਜਿਵੇਂ ਹੀ ਆਪਣਾ ਬਚਾਅ ਕਰਨ ਲਈ ਘਰੋਂ ਦੌੜਨ ਦੀ ਕੋਸ਼ਿਸ਼ ਕੀਤੀ ਤਾਂ ਇਕ ਮੁਲਜ਼ਮ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਦੂਜੇ ਨੇ ਉਸ ਦੇ ਦਾਤਰ ਨਾਲ ਹਮਲਾ ਕੀਤਾ| ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਗੁਰਮੇਜ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਦੋ ਧੜੇ ਹਨ ਜਿਹੜੇ ਆਪਸ ਵਿੱਚ ਲੜਾਈ ਝਗੜਾ ਕਰਦੇ ਰਹਿੰਦੇ ਹਨ| ਉਸ ਨੇ ਕਿਹਾ ਕਿ ਇਸ ਸਬੰਧੀ ਕੱਲ੍ਹ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ| ਏਐੱਸਆਈ ਗੁਰਮੇਜ ਸਿੰਘ ਨੇ ਕਿਹਾ ਕਿ ਮੁਲਜ਼ਮ ਫਰਾਰ ਚੱਲ ਰਹੇ ਸਨ|