For the best experience, open
https://m.punjabitribuneonline.com
on your mobile browser.
Advertisement

ਕਾਂਸ਼ੀ ਨਗਰ ’ਚ ਦੁਕਾਨ ਨੂੰ ਅੱਗ ਲਾਉਣ ਦੇ ਦੋਸ਼ ਹੇਠ ਕੇਸ ਦਰਜ

08:44 AM Oct 24, 2024 IST
ਕਾਂਸ਼ੀ ਨਗਰ ’ਚ ਦੁਕਾਨ ਨੂੰ ਅੱਗ ਲਾਉਣ ਦੇ ਦੋਸ਼ ਹੇਠ ਕੇਸ ਦਰਜ
Advertisement

ਪੱਤਰ ਪ੍ਰੇਰਕ
ਫਗਵਾੜਾ, 23 ਅਕਤੂਬਰ
ਪਿੰਡ ਕਾਂਸ਼ੀ ਨਗਰ ਵਿੱਚ ਦੁਕਾਨ ਨੂੰ ਅੱਗ ਲਾਉਣ ਦੇ ਦੋਸ਼ ਹੇਠ ਸਦਰ ਪੁਲੀਸ ਨੇ ਰੋਹਿਤ ਵਾਸੀ ਕਾਂਸ਼ੀ ਨਗਰ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਮਨਦੀਪ ਸਿੰਘ ਪੁੱਤਰ ਹਰੀਸ਼ ਕੁਮਾਰ ਵਾਸੀ ਪਿੰਡ ਕਾਂਸ਼ੀ ਨਗਰ ਮਕੈਨਿਕ ਹੈ। 21 ਅਕਤੂਬਰ ਨੂੰ ਉਹ ਆਪਣੀ ਦੁਕਾਨ ਦਾ ਸ਼ਟਰ ਬੰਦ ਕਰਕੇ ਭਰਾ ਓਂਕਾਰ ਨੂੰ ਫਗਵਾੜਾ ਤੋਂ ਲੈਣ ਵਾਸਤੇ ਚਲਾ ਗਿਆ, ਜਦੋਂ ਉਸ ਨੇ ਵਾਪਸ ਆ ਕੇ ਦੇਖਿਆ ਤਾਂ ਉਸ ਦੀ ਦੁਕਾਨ ’ਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਉਹ ਇਹ ਦੇਖ ਕੇ ਕਾਫ਼ੀ ਹੈਰਾਨ ਹੋਇਆ। ਮਨਦੀਪ ਨੇ ਦੱਸਿਆ ਕਿ ਉਥੇ ਰੋਹਿਤ ਨਾਮ ਦਾ ਨੌਜਵਾਨ ਹੱਥ ਵਿੱਚ ਬੋਤਲ ਅਤੇ ਮਾਚਿਸ ਫੜ ਕੇ ਗਾਲ੍ਹਾਂ ਕੱਢ ਰਿਹਾ ਸੀ, ਜਦੋਂ ਉਸ ਨੇ ਰੋਹਿਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਹਮਲਾ ਵੀ ਕੀਤਾ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
Author Image

Advertisement