ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੱਡੀ ’ਤੇ ਨੀਲੀ ਅਤੇ ਲਾਲ ਬੱਤੀ ਲਾਉਣ ਦੇ ਦੋਸ਼ ਹੇਠ ਕੇਸ ਦਰਜ

10:22 AM Jul 18, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਜੁਲਾਈ
ਟਰੈਫਿਕ ਨਿਯਮਾਂ ਨੂੰ ਛਿੱਕੇ ਟੰਗ ਕੇ ਲੋਕਾਂ ਵਿੱਚ ਰੋਹਬ ਦਿਖਾਉਣ ਲਈ ਸ਼ਹਿਰ ਦੇ ਇੱਕ ਥਾਰ ਚਾਲਕ ਨੇ ਗੱਡੀ ’ਤੇ ਨੀਲੀ ਤੇ ਲਾਲ ਬੱਤੀ ਲਾ ਲਈ। ਇੰਨਾ ਹੀ ਨਹੀਂ, ਉਹ ਗੱਡੀ ’ਚ ਪੁਲੀਸ ਦਾ ਹੂਟਰ ਲਾ ਕੇ ਸ਼ਰ੍ਹੇਆਮ ਬਾਜ਼ਾਰ ’ਚ ਘੁੰਮਦਾ ਸੀ। ਹਰਿਗੋਬਿੰਦ ਨਗਰ ਇਲਾਕੇ ਦੇ ਨੀਲਾ ਝੰਡਾ ਗੁਰਦੁਆਰਾ ਸਾਹਿਬ ਰੋਡ ’ਤੇ ਕਿਸੇ ਨੇ ਇਸ ਥਾਰ ਚਾਲਕ ਦੀ ਨੀਲੀ ਲਾਲ ਬੱਤੀ ਲੱਗੇ ਅਤੇ ਹੂਟਰ ਮਾਰਦਿਆਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤੀ ਜਿਸ ਤੋਂ ਬਾਅਦ ਵੀਡੀਓ ਪੁਲੀਸ ਕੋਲ ਪੁੱਜ ਗਈ ਤੇ ਪੁਲੀਸ ਨੇ ਉਕਤ ਗੱਡੀ ਦਾ ਪਤਾ ਲਾਉਣਾ ਸ਼ੁਰੂ ਕਰ ਦਿੱਤਾ।
ਬੁੱਧਵਾਰ ਸਵੇਰੇ ਭਾਰਤ ਨਗਰ ਚੌਕ ਕੋਲ ਜਦੋਂ ਥਾਰ ਜਾ ਰਹੀ ਸੀ ਤਾਂ ਪੁਲੀਸ ਨੇ ਇਸ ਗੱਡੀ ਨੂੰ ਦੇਖਦੇ ਹੀ ਰੋਕ ਲਿਆ। ਟਰੈਫਿਕ ਪੁਲੀਸ ਦੇ ਏਐੱਸਆਈ ਰਣਜੋਧ ਸਿੰਘ ਨੇ ਗੱਡੀ ਦਾ ਚਲਾਨ ਕਰ ਦਿੱਤਾ ਤੇ ਹੂਟਰ ਉਤਰਵਾ ਲਿਆ। ਜਾਣਕਾਰੀ ਅਨੁਸਾਰ ਹਰਿਗੋਬਿੰਦ ਨਗਰ ਇਲਾਕੇ ’ਚ ਇੱਕ ਚਿੱਟੇ ਰੰਗ ਦੀ ਥਾਰ ਦੀ ਵੀਡੀਓ ਵਾਇਰਲ ਹੋਈ ਸੀ ਜਿਸ ’ਚ ਡਰਾਈਵਰ ਨੀਲੀ ਲਾਲ ਬੱਤੀ ਲਗਾ ਕੇ ਹੂਟਰ ਵਜਾ ਰਿਹਾ ਸੀ। ਇਸਦੀ ਵੀਡੀਓ ਜਦੋਂ ਪੁਲੀਸ ਦੇ ਉੱਚ ਅਧਿਕਾਰੀਆਂ ਕੋਲ ਪੁੱਜੀ ਤਾਂ ਇਸ ’ਤੇ ਐਕਸ਼ਨ ਲਿਆ ਗਿਆ।
ਪੁਲੀਸ ਨੂੰ ਸ਼ੱਕ ਹੈ ਕਿ ਨੌਜਵਾਨ ਇਲਾਕੇ ’ਚ ਪੁਲੀਸ ਰੋਹਬ ਤੇ ਟੋਲ ਟੈਕਸ ਬਚਾਉਣ ਲਈ ਹੂਟਰ ਤੇ ਪੁਲੀਸ ਦੀ ਲਾਈਟ ਦੀ ਵਰਤੋਂ ਕਰ ਰਿਹਾ ਸੀ। ਏਐੱਸਆਈ ਰਣਜੋਧ ਸਿੰਘ ਨੇ ਦੱਸਿਆ ਕਿ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ’ਤੇ ਚਿੱਟੀ ਥਾਰ ਦਾ ਪਤਾ ਲਾਇਆ ਜਾ ਰਿਹਾ ਸੀ। ਅੱਜ ਇਹ ਕਾਰ ਭਾਰਤ ਨਗਰ ਚੌਕ ਕੋਲ ਆਈ। ਜਦੋਂ ਕਾਰ ਚੌਕ ਪਾਰ ਕਰਨ ਲੱਗੀ ਤਾਂ ਪੁਲੀਸ ਨੇ ਉਸਨੂੰ ਰੋਕ ਲਿਆ। ਜਦੋਂ ਪੁਲੀਸ ਨੇ ਉਸਨੂੰ ਫੜਿਆ ਤਾਂ ਇਸ ਨੌਜਵਾਨ ਨੇ ਕਈ ਸਿਆਸੀ ਆਗੂਆਂ ਤੇ ਵੱਡੇ ਲੋਕਾਂ ਨਾਲ ਗੱਲ ਕਰਵਾ ਕੇ ਛੁਟਣ ਦੀ ਕੋਸ਼ਿਸ਼ ਕੀਤੀ, ਪਰ ਉਸਦੀ ਕੋਈ ਸੁਣਵਾਈ ਨਹੀਂ ਹੋਈ। ਏਐੱਸਆਈ ਰਣਜੋਧ ਸਿੰਘ ਨੇ ਕਿਹਾ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਇਸ ਤਰ੍ਹਾਂ ਕਾਰਵਾਈ ਕੀਤੀ ਜਾਵੇਗੀ। ਅੱਜ ਥਾਰ ਦਾ ਹੂਟਰ ਉਤਰਵਾ ਦਿੱਤਾ ਹੈ। ਨੀਲੀ ਲਾਲ ਬੱਤੀ ਮੁਲਜ਼ਮ ਪਹਿਲਾਂ ਹੀ ਉਤਾਰ ਚੁੱਕਿਆ ਸੀ। ਉਸ ਦਾ ਵੀ ਚਲਾਨ ਕਰ ਦਿੱਤਾ ਗਿਆ ਹੈ।

Advertisement

Advertisement