For the best experience, open
https://m.punjabitribuneonline.com
on your mobile browser.
Advertisement

ਵਾਹਨ ਤੇ ਨਕਦੀ ਲੁੱਟਣ ਦੇ ਦੋਸ਼ ਹੇਠ ਕੇਸ ਦਰਜ

08:00 AM Jun 07, 2024 IST
ਵਾਹਨ ਤੇ ਨਕਦੀ ਲੁੱਟਣ ਦੇ ਦੋਸ਼ ਹੇਠ ਕੇਸ ਦਰਜ
Advertisement

ਗੁਰਿੰਦਰ ਸਿੰਘ
ਲੁਧਿਆਣਾ, 6 ਜੂਨ
ਇੱਥੇ ਕਈ ਥਾਵਾਂ ’ਤੇ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰੀਆਂ ਹਨ। ਥਾਣਾ ਹੈਬੋਵਾਲ ਦੀ ਪੁਲੀਸ ਨੂੰ ਕਰਨ ਉਮੰਤ ਵਾਸੀ ਸੰਤੋਸ਼ ਨਗਰ ਹੈਬੋਵਾਲ ਕਲਾਂ ਨੇ ਦੱਸਿਆ ਕਿ ਉਹ ਆਪਣੇ ਪਿਤਾ ਵਿਜੇ ਕੁਮਾਰ ਸਮੇਤ ਆਪਣੀ-ਆਪਣੀ ਐਕਟਿਵਾ ’ਤੇ ਘਰ ਜਾ ਰਹੇ ਸੀ ਤਾਂ ਮੇਨ ਗਲੀ ਪਟੇਲ ਨਗਰ ਹੈਬੋਵਾਲ ਕਲਾਂ ਵਿੱਖੇ ਪਿੱਛੇ ਤੋਂ 2 ਮੋਟਰਸਾਈਕਲਾਂ ਤੇ 4 ਲੜਕੇ ਆਏ ਅਤੇ ਪਿਤਾ ਦੇ ਮੂੰਹ ਉਪਰ ਤੇਜ਼ਧਾਰ ਹਥਿਆਰ ਮਾਰ ਕੇ ਉਨ੍ਹਾਂ ਦੀ ਐਕਟਿਵਾ, ਮੋਬਾਈਲ, 25 ਹਜ਼ਾਰ ਰੁਪਏ ਦੀ ਨਕਦੀ ਅਤੇ ਦੁਕਾਨਾਂ ਦੀਆ ਚਾਬੀਆਂ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਹੈਬੋਵਾਲ ਦੇ ਇਲਾਕੇ ਦੁਰਗਾਪੁਰੀ ਤੋਂ ਰਾਜ ਕੁਮਾਰੀ ਪਤਨੀ ਸ਼ਕਤੀ ਕੁਮਾਰ ਘਰ ਦੇ ਬਾਹਰ ਐਕਟਿਵਾ ਸਟਾਰਟ ਕਰ ਰਹੀ ਸੀ ਤਾਂ ਇੱਕ ਮੋਟਰਸਾਈਕਲ ਸਵਾਰ ਉਸ ਦਾ ਪਰਸ ਖੋਹ ਕੇ ਲੈ ਗਿਆ ਆ, ਜਿਸ ਵਿੱਚ ਜ਼ਰੂਰੀ ਕਾਗਜ਼ਾਤ ਅਤੇ 6/7 ਹਜ਼ਾਰ ਰੁਪਏ ਦੀ ਨਕਦੀ ਸੀ। ਇਸੇ ਤਰ੍ਹਾਂ ਨਿਊ ਕਿਦਵਈ ਨਗਰ ਵਾਸੀ ਹਰਜੀਤ ਸਿੰਘ ਦੀ ਲੜਕੀ ਗੁਰਸਿਮਰਨ ਕੌਰ ਉਸ ਦੀ ਭਤੀਜੀ ਨਾਲ ਇਲੈਕਟ੍ਰੋਨਿਕ ਸਕੂਟਰ ’ਤੇ ਬਾਜ਼ਾਰ ਜਾ ਰਹੀਆਂ ਸਨ ਤਾਂ ਗੁਰਦੁਆਰਾ ਹਰਗੋਬਿੰਦ ਸਾਹਿਬ ਪਾਸ ਪਿੱਛੋਂ ਦੀ 2 ਲੜਕੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਅਤੇ ਉਸ ਦੀ ਬੇਟੀ ਕੋਲੋਂ ਮੋਬਾਈਲ ਖੋਹ ਕੇ ਲੈ ਗਏ। ਥਾਣਾ ਹੈਬੋਵਾਲ ਦੀ ਪੁਲੀਸ ਨੂੰ ਬਿਸ਼ਨ ਐਨਕਲੇਵ ਵਾਸੀ ਕਸ਼ਿਸ਼ ਚੋਪੜਾ ਨੇ ਦੱਸਿਆ ਕਿ ਉਹ ਕਿਸੇ ਕੰਮ ਘਰ ਤੋਂ ਬਾਹਰ ਨਿਕਲੀ ਤਾਂ ਪਿੱਛੋਂ ਇੱਕ ਨੌਜਵਾਨ ਮੋਟਰਸਾਈਕਲ ’ਤੇ ਆਇਆ ਅਤੇ ਉਸਦੇ ਹੱਥ ਵਿੱਚ ਫੜਿਆ ਮੋਬਾਈਲ ਖੋਹ ਕੇ ਲੈ ਗਿਆ। ਇਸ ਸਬੰਧੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
Author Image

joginder kumar

View all posts

Advertisement