For the best experience, open
https://m.punjabitribuneonline.com
on your mobile browser.
Advertisement

ਪੰਚਾਇਤੀ ਜ਼ਮੀਨ ’ਚ ਖੁਦਾਈ ਕਰਨ ਦੇ ਦੋਸ਼ ਹੇਠ ਕੇਸ ਦਰਜ

07:48 AM Mar 30, 2024 IST
ਪੰਚਾਇਤੀ ਜ਼ਮੀਨ ’ਚ ਖੁਦਾਈ ਕਰਨ ਦੇ ਦੋਸ਼ ਹੇਠ ਕੇਸ ਦਰਜ
ਖਣਨ ਮਾਫੀਆ ਵੱਲੋਂ ਕੀਤੀ ਖੁਦਾਈ ਦਾ ਮੌਕੇ ’ਤੇ ਜਾਇਜ਼ਾ ਲੈਂਦੇ ਹੋਏ ਅਧਿਕਾਰੀ।
Advertisement

ਦੀਪਕ ਠਾਕੁਰ
ਤਲਵਾੜਾ, 29 ਮਾਰਚ
ਨੇੜਲੇ ਪਿੰਡ ਪਲਾਹੜ ਵਿੱਚ ਪੰਚਾਇਤੀ ਜ਼ਮੀਨ ’ਤੇ ਕਥਿਤ ਖਣਨ ਕਰਨ ਦੇ ਦੋਸ਼ ਹੇਠ ਮਾਈਨਿੰਗ ਵਿਭਾਗ ਨੇ ਇੱਕ ਕਰੱਸ਼ਰ ਖਿਲਾਫ਼ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਿੰਡ ਪਲਾਹੜ ਦੀ ਪੰਚਾਇਤ ਅਤੇ ਮੋਹਤਬਰ ਵਿਅਕਤੀਆਂ ਨੇ ਸਵਾਂ ਦਰਿਆ ’ਚ ਪੈਂਦੀ ਸ਼ਾਮਲਾਤ ਜ਼ਮੀਨ ਵਿੱਚ ਨਾਜਾਇਜ਼ ਖੁਦਾਈ ਕਰਨ ਦੀ ਸ਼ਿਕਾਇਤ ਬੀਡੀਪੀਓ ਤਲਵਾੜਾ, ਐੱਸਡੀਐੱਮ ਮੁਕੇਰੀਆਂ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਮਾਈਨਿੰਗ ਵਿਭਾਗ ਨੂੰ ਕੀਤੀ ਸੀ, ਪਰ ਕਿੱਧਰੇ ਕੋਈ ਸੁਣਵਾਈ ਨਾ ਹੋਣ ’ਤੇ ਪੰਜਾਬੀ ਟ੍ਰਿਬਿਊਨ ਵੱਲੋਂ ਮਾਮਲੇ ਨੂੰ ਨਸ਼ਰ ਕੀਤਾ ਸੀ, ਜਿਸ ਉਪਰੰਤ ਕਾਰਵਾਈ ਕਰਦਿਆਂ ਮਾਈਨਿੰਗ ਵਿਭਾਗ ਦੇ ਐੱਸਡੀਓ ਸੰਦੀਪ ਕੁਮਾਰ ਨੇ ਬੀਡੀਪੀਓ ਤਲਵਾੜਾ ਅਤੇ ਨਾਇਬ ਤਹਿਸੀਲਦਾਰ ਤਲਵਾੜਾ ਸਤਵਿੰਦਰ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ। ਸਰਪੰਚ ਜੋਗਿੰਦਰ ਸਿੰਘ ਅਤੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ’ਚ ਮਹਿਕਮਾ ਮਾਲ ਦੇ ਮੁਲਾਜ਼ਮਾਂ ਨੇ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ।
ਮਾਈਨਿੰਗ ਵਿਭਾਗ ਦੀ ਜਾਂਚ ’ਚ ਪੰਚਾਇਤੀ ਜ਼ਮੀਨ ’ਤੇ ਖਣਨ ਸੌਰਵ ਕੰਕਰੀਟ ਕਰੱਸ਼ਰ ਪਿੰਡ ਅਲੇਰਾ ਵੱਲੋਂ ਕੀਤਾ ਪਾਇਆ ਗਿਆ ਹੈ। ਐੱਸਡੀਓ ਸੰਦੀਪ ਕੁਮਾਰ ਦੇ ਬਿਆਨਾਂ ’ਤੇ ਤਲਵਾੜਾਾ ਪੁਲੀਸ ਨੇ ਸੌਰਵ ਕੰਕਰੀਟ ਕਰੱਸ਼ਰ ਪਿੰਡ ਅਲੇਰਾ ’ਤੇ ਮਾਈਨਰ ਮਿਨਰਲ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਉਧਰ ਖ਼ੇਤਰ ‘ਚ ਸਟੋਨ ਕਰੱਸ਼ਰਾਂ ਅਤੇ ਨਾਜਾਇਜ਼ ਖਣਨ ਤੋਂ ਦੁਖੀ ਲੋਕਾਂ ਨੇ ਭਲਕੇ ਸ਼ਨਿਚਰਵਾਰ ਨੂੰ ਸ਼ਾਮ 4 ਵਜੇ ਪਿੰਡ ਪਲਾਹੜ ਦੇ ਸਟੇਡੀਅਮ ’ਚ ਕਰੱਸ਼ਰਾਂ ਨੇੜਲੇ ਪਿੰਡਾਂ ਦੀ ਸਾਂਝੀ ਮੀਟਿੰਗ ਸੱਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਜੋਗਿੰਦਰ ਸਿੰਘ, ਯਸ਼ਪਾਲ ਸਿੰਘ, ਰੋਹਿਤ ਸ਼ਰਮਾ, ਹਰਦਿਆਲ ਸਿੰਘ, ਗੁਰਦਿਆਲ ਸਿੰਘ, ਦਰਸ਼ਨ ਸਿੰਘ ਅਤੇ ਸਤਪਾਲ ਸਿੰਘ ਨੇ ਦਸਿਆ ਕਿ ਖ਼ੇਤਰ ਵਾਤਾਵਰਨ ਪੱਖੋਂ ਬਹੁਤ ਸੰਜੀਦਾ ਹੈ, ਪਿਛਲੇ ਕੁੱਝ ਸਮੇਂ ਤੋਂ ਦਰਿਆਵਾਂ ਦੇ ਨਾਲ ਨਾਲ ਪਹਾੜਾਂ ‘ਚ ਕਰੱਸ਼ਰ ਸਥਾਪਿਤ ਕੀਤੇ ਗਏ ਹਨ, ਜਦਕਿ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕੋਈ ਸਰਕਾਰੀ ਖੱਡ ਅਲਾਟ ਨਹੀਂ ਹੈ।

Advertisement

Advertisement
Author Image

joginder kumar

View all posts

Advertisement
Advertisement
×