For the best experience, open
https://m.punjabitribuneonline.com
on your mobile browser.
Advertisement

ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿੱਚ ਕੇਸ ਦਰਜ

06:56 AM Jun 21, 2024 IST
ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿੱਚ ਕੇਸ ਦਰਜ
Advertisement

ਪੱਤਰ ਪ੍ਰੇਰਕ
ਲੰਬੀ, 20 ਜੂਨ
ਪਿੰਡ ਰੱਤਾ ਟਿੱਬਾ ਨੇੜੇ ਕੱਲ੍ਹ ਵਾਪਰੇ ਹੱਤਿਆ ਕਾਂਡ ‘ਚ ਵਿਸ਼ਾਲ ਦੇ ਤਿੰਨ ਗੋਲੀਆਂ ਮਾਰੀਆਂ ਗਈਆਂ ਸਨ। ਇਸ ਮਾਮਲੇ ਵਿਚ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹਮਲਾਵਰਾਂ ਵੱਲੋਂ ਹੱਤਿਆ ਕਾਂਡ ਨੂੰ ਅੰਜਾਮ ਦੇਣ ਵਿੱਚ 9 ਐੱਮਐੱਸ ਪਿਸਟਲ ਦੀ ਵਰਤੋਂ ਕੀਤੀ ਗਈ। ਪੁਲੀਸ ਨੂੰ ਪੜਤਾਲ ਤਹਿਤ ਲਾਸ਼ ਦੇ ਨੇੜਿਓਂ ਦੋ ਜਿੰਦਾ ਕਾਰਤੂਸ ਬਰਾਮਦ ਹੋਏ ਸਨ। ਥਾਣਾ ਕਬਰਵਾਲਾ ਪੁਲੀਸ ਨੇ ਮ੍ਰਿਤਕ ਦੀ ਮਾਂ ਮਨਪ੍ਰੀਤ ਕੌਰ ਪਤਨੀ ਮਿੱਠੂ ਸਿੰਘ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਹੱਤਿਆ ਦਾ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਿਕ ਵਿਸ਼ਾਲ ਕੱਲ੍ਹ ਮੋਟਰਸਾਈਕਲ ਦੀ ਕਿਸ਼ਤ ਵਗੈਰਾ ਭਰਨ ਲਈ ਪੰਨੀਵਾਲਾ ਵਿਖੇ ਏਜੰਸੀ ਗਿਆ ਸੀ ਜਿਥੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ।

Advertisement

Advertisement
Advertisement
Author Image

joginder kumar

View all posts

Advertisement