ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਬਾਲਗ ਲੜਕੀਆਂ ਨੂੰ ਵਰਗਲਾਉਣ ਦੇ ਦੋਸ਼ ਹੇਠ ਵੱਖ ਵੱਖ ਥਾਈਂ ਕੇਸ ਦਰਜ

07:04 AM Aug 12, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਅਗਸਤ
ਵੱਖ ਵੱਖ ਇਲਾਕਿਆਂ ਵਿੱਚ ਨੌਜਵਾਨ ਵਿਆਹ ਦਾ ਝਾਂਸਾ ਕੇ ਕੇ ਚਾਰ ਲੜਕੀਆਂ ਨੂੰ ਵਰਗਲਾ ਕੇ ਕਿਧਰੇ ਲੈ ਗਏ ਹਨ। ਥਾਣਾ ਜੋਧੇਵਾਲ ਦੀ ਪੁਲੀਸ ਨੂੰ ਫਾਮੜਾ ਰੋਡ ਵਾਸੀ ਪੁਰਸ਼ੋਤਮ ਮਹਾਂਤੋ ਨੇ ਦੱਸਿਆ ਕਿ ਉਸ ਦੀ ਵੱਡੀ ਲੜਕੀ ਪ੍ਰੀਆਂਸ਼ ਕੁਮਾਰੀ (11 ਸਾਲ 7 ਮਹੀਨੇ) ਰੋਜ਼ਾਨਾ ਵਾਂਗ ਜੀਵਨ ਜੋਤੀ ਪਬਲਿਕ ਸਕੂਲ ਫਾਮੜਾ ਰੋਡ ਗਈ ਸੀ। ਉਹ ਜਦੋਂ ਛੁੱਟੀ ਸਮੇਂ ਆਪਣੀ ਲੜਕੀ ਨੂੰ ਸਕੂਲ ਤੋਂ ਲੈਣ ਗਿਆ ਤਾਂ ਪਤਾ ਲੱਗਾ ਕਿ ਲੜਕੀ ਅੱਜ ਸਕੂਲ ਹੀ ਨਹੀਂ ਆਈ। ਉਸ ਦੀ ਭਾਲ ਕਰਨ _ਤੇ ਪਤਾ ਲੱਗਾ ਹੈ ਕਿ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਜੈ ਮੰਡਲ ਯਾਦਵ ਵਾਸੀ ਸੰਨਿਆਸ ਨਗਰ ਫਾਮੜਾ ਰੋਡ ਕਿਧਰ ਲੈ ਗਿਆ ਹੈ। ਥਾਣਾ ਡਵੀਜ਼ਨ ਨੰਬਰ 3 ਦੀ ਪੁਲੀਸ ਨੂੰ ਤਿਲਕ ਨਗਰ, ਹਜ਼ੂਰੀ ਰੋਡ ਵਾਸੀ ਰੋਹਿਤ ਕੁਮਾਰ ਨੇ ਦੱਸਿਆ ਕਿ ਉਸ ਦੀ ਲੜਕੀ ਸ਼ਿਵਾਨੀ (15 ਸਾਲ) ਘਰੋਂ ਬਿਨਾਂ ਦੱਸੇ ਕਿਧਰੇ ਚਲੀ ਗਈ ਹੈ। ਉਸ ਨੇ ਸ਼ੱਕ ਪ੍ਰਗਟਾਇਆ ਕਿ ਉਸ ਦੀ ਲੜਕੀ ਨੂੰ ਕੋਈ ਵਿਅਕਤੀ ਵਰਗਲਾ ਕੇ ਕਿਧਰੇ ਲੈ ਗਿਆ ਹੈ। ਥਾਣਾ ਡਵੀਜਨ ਨੰਬਰ 6 ਦੀ ਪੁਲੀਸ ਨੂੰ ਕਬੀਰ ਨਗਰ ਡਾਬਾ ਰੋਡ ਵਾਸੀ ਜੰਗ ਬਹਾਦਰ ਨੇ ਦੱਸਿਆ ਕਿ ਉਸ ਦੀ ਲੜਕੀ ਪ੍ਰੀਆ (14 ਸਾਲ) ਘਰੋਂ ਬਿਨ੍ਹਾਂ ਦੱਸੇ ਕਿਧਰੇ ਚਲੀ ਗਈ ਹੈ। ਉਸ ਦੀ ਭਾਲ ਕਰਨ ’ਤੇ ਪਤਾ ਲੱਗਾ ਹੈ ਕਿ ਸੰਦੀਪ ਵਾਸੀ ਅੰਬੇਡਕਰ ਨਗਰ ਗਿਆਸਪੁਰਾ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਥਾਣਾ ਡਵੀਜ਼ਨ ਨੰਬਰ 6 ਦੀ ਪੁਲੀਸ ਨੂੰ ਮੇਨ ਸੂਆ ਰੋਡ ਵਾਸੀ ਰਾਧਿਕਾ ਦੇਵੀ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਅੰਜਲੀ (14 ਸਾਲ) ਘਰੋਂ ਬਿਨਾਂ ਦੱਸੇ ਕਿਧਰੇ ਚਲੀ ਗਈ ਹੈ। ਉਸ ਦੀ ਕਾਫ਼ੀ ਭਾਲ ਕੀਤੀ ਗਈ ਹੈ ਪਰ ਉਹ ਨਹੀਂ ਮਿਲੀ। ਉਸ ਨੂੰ ਯਕੀਨ ਹੈ ਕਿ ਕੋਈ ਵਿਅਕਤੀ ਉਸ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਕਿਤੇ ਲੈ ਗਿਆ ਹੈ।

Advertisement

Advertisement