For the best experience, open
https://m.punjabitribuneonline.com
on your mobile browser.
Advertisement

ਗੋਲੀਆਂ ਚਲਾਉਣ ’ਤੇ ਕੇਸ ਦਰਜ

09:16 AM Sep 23, 2024 IST
ਗੋਲੀਆਂ ਚਲਾਉਣ ’ਤੇ ਕੇਸ ਦਰਜ
Advertisement

ਤਰਨ ਤਾਰਨ: ਗੈਂਗਸਟਰ ਪ੍ਰਭ ਦਾਸੂਵਾਲ ਦੇ ਦੋ ਹਥਿਆਰਬੰਦ ਵਿਅਕਤੀਆਂ ਵੱਲੋਂ ਪਿੰਡ ਮਾਹਨੇਕੇ ਵਾਸੀ ਗੁਰਵਿੰਦਰ ਸਿੰਘ ਦੇ ਘਰ ਅੱਧੀ ਰਾਤ ਵੇਲੇ ਗੋਲੀਆਂ ਚਲਾਉਣ ਖਿਲਾਫ਼ ਥਾਣਾ ਪੱਟੀ ਸਦਰ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ| ਗੁਰਵਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਭਰਾ ਸ਼ਮਿੰਦਰ ਸਿੰਘ ਦੇ ਮੋਬਾਈਲ ’ਤੇ ਪ੍ਰਭ ਦਾਸੂਵਾਲ ਨੇ 31 ਅਗਸਤ ਨੂੰ ਵੱਟਸਐਪ ਨੇ ਕਾਲ ਕਰ ਕੇ ਉਸ ਤੋਂ 25 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਸੀ| ਉਸ ਨੇ ਕਿਹਾ ਕਿ ਗੈਂਗਸਟਰ ਦੇ ਕਹਿਣ ’ਤੇ 4 ਸਤੰਬਰ ਦੀ ਅੱਧੀ ਰਾਤ ਨੂੰ ਉਸਦੇ ਘਰ ਅੱਗੇ ਦੋ ਨਕਾਬਪੋਸ਼ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਸਨ| -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement