For the best experience, open
https://m.punjabitribuneonline.com
on your mobile browser.
Advertisement

ਨਾਬਾਲਿਗ ਨੂੰ ਗੈਰਕਾਨੂੰਨੀ ਹਿਰਾਸਤ ਵਿੱਚ ਰੱਖਣ ’ਤੇ ਕੇਸ ਦਰਜ

11:06 AM Feb 12, 2024 IST
ਨਾਬਾਲਿਗ ਨੂੰ ਗੈਰਕਾਨੂੰਨੀ ਹਿਰਾਸਤ ਵਿੱਚ ਰੱਖਣ ’ਤੇ ਕੇਸ ਦਰਜ
Advertisement

ਸਮਾਣਾ: ਨਾਬਾਲਿਗ ਲੜਕੀ ਨੂੰ ਗੈਰਕਾਨੂੰਨੀ ਤਰੀਕੇ ਨਾਲ ਛੁਪਾ ਕੇ ਆਪਣੀ ਹਿਰਾਸਤ ਵਿੱਚ ਰੱਖਣ ਦੇ ਦੋਸ਼ ਹੇਠ ਸਿਟੀ ਪੁਲੀਸ ਨੇ ਪਰਵਾਸੀ ਨੌਜਵਾਨ ਪੰਕਜ ਵਾਸੀ ਪਿੰਡ ਜੂਨਾ (ਉਤਰ ਪ੍ਰਦੇਸ਼) ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਿਟੀ ਪੁਲੀਸ ਦੇ ਏਐੱਸਆਈ ਭਗਵੰਤ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ 22 ਜਨਵਰੀ ਨੂੰ ਘਰ ਤੋਂ ਬਾਜ਼ਾਰ ਗਈ ਉਸ ਦੀ ਨਾਬਾਲਿਗ ਲੜਕੀ ਦੇਰ ਰਾਤ ਤੱਕ ਘਰ ਵਾਪਸ ਨਹੀਂ ਆਈ। ਕਾਫੀ ਤਲਾਸ਼ ਕਰਨ ’ਤੇ ਪਤਾ ਲੱਗਿਆ ਕਿ ਕਾਰੋਬਾਰ ’ਚ ਕਿਸੇ ਸਮੇਂ ਉਸ ਦੇ ਨਾਲ ਕੰਮ ਕਰਦੇ ਉਕਤ ਨੌਜਵਾਨ ਨੇ ਉਸ ਦੀ ਲੜਕੀ ਨੂੰ ਗੈਰਕਾਨੂੰਨੀ ਤਰੀਕੇ ਨਾਲ ਛੁਪਾ ਕੇ ਆਪਣੇ ਕੋਲ ਰੱਖਿਆ ਹੋਇਆ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×