ਪੰਚਾਇਤੀ ਜ਼ਮੀਨ ’ਚੋਂ ਜਬਰੀ ਫ਼ਸਲ ਵੱਢਣ ’ਤੇ ਕੇਸ ਦਰਜ
10:45 AM Jun 17, 2024 IST
ਪੱਤਰ ਪ੍ਰੇਰਕ
ਪਾਤੜਾਂ, 16 ਜੂਨ
ਪਿੰਡ ਹਾਮਝੇੜੀ ਦੀ ਇਕ ਔਰਤ ਨੇ ਠੇਕੇ ’ਤੇ ਲਈ ਪੰਚਾਇਤੀ ਜ਼ਮੀਨ ਵਿਚ ਫ਼ਸਲ ਬੀਜੀ ਸੀ ਜੋ ਪਿੰਡ ਦੇ ਇਕ ਵਿਅਕਤੀ ਨੇ ਜਬਰੀ ਵੱਢ ਲਈ ਹੈ। ਪਾਤੜਾਂ ਪੁਲੀਸ ਨੇ ਬੀਡੀਪੀਓ ਪਾਤੜਾਂ ਵੱਲੋਂ ਲਿਖੇ ਪੱਤਰ ਦੇ ਆਧਾਰ ’ਤੇ ਮੁਲਜ਼ਮ ਖਿਲਾਫ਼ ਕੇਸ ਦਰਜ ਲਿਆ ਹੈ। ਵਰਿੰਦਰਪਾਲ ਕੌਰ ਵਾਸੀ ਹਾਮਝੇੜੀ ਨੇ ਦੱਸਿਆ ਹੈ ਕਿ ਉਸ ਨੇ ਸ਼ਾਮਲਾਤ ਜ਼ਮੀਨ ਠੇਕੇ ’ਤੇ ਲੈ ਕੇ ਉਸ ਵਿੱਚ ਫ਼ਸਲ ਬੀਜੀ ਹੋਈ ਸੀ। ਪਿੰਡ ਦੇ ਹੀ ਕਰਨੈਲ ਸਿੰਘ ਵੱਲੋਂ ਖੇਤਾਂ ਵਿੱਚ ਖੜ੍ਹੀ ਫ਼ਸਲ ਧੱਖੇ ਨਾਲ ਵੱਢ ਲਏ ਜਾਣ ’ਤੇ ਉਨ੍ਹਾਂ ਪੰਚਾਇਤ ਵਿਭਾਗ ਨੂੰ ਲਿਖਤੀ ਸ਼ਿਕਾਇਤ ਕਰਕੇ ਇਨਸਾਫ਼ ਮੰਗਿਆ ਸੀ। ਬੀਡੀਪੀਓ ਪਾਤੜਾਂ ਵੱਲੋਂ ਡੀਐਸਪੀ ਪਾਤੜਾਂ ਨੂੰ ਲਿਖੇ ਪੱਤਰ ਦੇ ਆਧਾਰ ’ਤੇ ਪਾਤੜਾਂ ਪੁਲੀਸ ਨੇ ਉਕਤ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement
Related News
Advertisement