For the best experience, open
https://m.punjabitribuneonline.com
on your mobile browser.
Advertisement

ਔਰਤ ਦੀ ਕੁੱਟਮਾਰ ਕਰਨ ’ਤੇ ਕੇਸ ਦਰਜ

06:48 AM May 06, 2024 IST
ਔਰਤ ਦੀ ਕੁੱਟਮਾਰ ਕਰਨ ’ਤੇ ਕੇਸ ਦਰਜ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਮਈ
ਥਾਣਾ ਹੈਬੋਵਾਲ ਦੇ ਪੁਲੀਸ ਨੇ ਔਰਤ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਰੋਇਲ ਮੋਟਰ ਬਾਜਵਾ ਕਲੋਨੀ ਚੰਦਰ ਨਗਰ ਵਾਸੀ ਸੁੰਦਰਾ ਦੇਵੀ ਨੇ ਦੱਸਿਆ ਕਿ ਉਹ ਵਿਹੜੇ ਵਿੱਚ ਲੱਗੀ ਪਾਣੀ ਵਾਲੀ ਟੂਟੀ ਤੋਂ ਪਾਣੀ ਭਰ ਰਹੀ ਸੀ ਤਾਂ ਇੰਦਰਪਾਲ ਵਾਸੀ ਰੋਇਲ ਮੋਟਰ ਬਾਜਵਾ ਕਲੋਨੀ ਚੰਦਰ ਨਗਰ ਪਿੱਛੋਂ ਆ ਕੇ ਉਸ ਨਾਲ ਬਹਿਸਬਾਜ਼ੀ ਕਰਨ ਲੱਗ ਪਿਆ ਅਤੇ ਉਸ ਦੀ ਕੁੱਟਮਾਰ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਥਾਣੇਦਾਰ ਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Author Image

Advertisement
Advertisement
×