For the best experience, open
https://m.punjabitribuneonline.com
on your mobile browser.
Advertisement

ਕੁੱਟਮਾਰ ਮਾਮਲਿਆਂ ’ਚ ਪੁਲੀਸ ਵੱਲੋਂ ਕੇਸ ਦਰਜ

07:41 AM Jun 10, 2024 IST
ਕੁੱਟਮਾਰ ਮਾਮਲਿਆਂ ’ਚ ਪੁਲੀਸ ਵੱਲੋਂ ਕੇਸ ਦਰਜ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਜੂਨ
ਇੱਥੇ ਵੱਖ-ਵੱਖ ਥਾਵਾਂ ’ਤੇ ਹੋਏ ਲੜਾਈ ਝਗੜਿਆਂ ਤੇ ਕੁੱਟਮਾਰ ਦੇ ਮਾਮਲਿਆਂ ਸਬੰਧੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਦੁੱਗਰੀ ਦੀ ਪੁਲੀਸ ਨੂੰ ਸ਼ਹੀਦ ਭਗਤ ਸਿੰਘ ਨਗਰ ਵਾਸੀ ਦੀਪਕ ਤਖਿਆਰ ਨੇ ਦੱਸਿਆ ਕਿ ਅਮਿਤ ਬੱਤਾ ਨੇ ਉਸ ਨਾਲ ਵਟਸਐਪ ’ਤੇ ਇੱਕ ਗਰੁੱਪ ਜੁਆਈਨ ਕੀਤਾ ਸੀ ਜਿਸ ਨੇ ਗ਼ਲਤਫਹਿਮੀ ਵਿੱਚ ਕਿ ਉਸ ਨੇ ਪ੍ਰੀਤ ਗੁਰੱਪ ਵਿੱਚ ਗ਼ਲਤ ਸ਼ਬਦਾਵਲੀ ਵਰਤੀ ਹੈ, ਸਬੰਧੀ ਗੱਲਬਾਤ ਕਰਨ ਲਈ ਫੋਨ ਕਰ ਕੇ ਉਸ ਨੂੰ ਫਲਾਵਰ ਚੌਕ ਮਿਲਣ ਲਈ ਬੁਲਾ ਲਿਆ। ਉਹ ਜਦੋਂ ਆਪਣੇ ਦੋਸਤ ਜਸਮੀਤ ਸਿੰਘ ਨਾਲ ਉੱਥੇ ਗਿਆ ਤਾਂ ਅਮਿਤ ਨੇ ਸਣੇ 10-15 ਸਾਥੀਆਂ ਦੇ ਹਮਮਸ਼ਵਰਾ ਹੋ ਕੇ ਦੋਵਾਂ ਨਾਲ ਕੁੱਟਮਾਰ ਕੀਤੀ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਨੰਦਪੁਰ ਸਾਹਨੇਵਾਲ ਵਾਸੀ ਜਤਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਕੋਮਲਪ੍ਰੀਤ ਕੌਰ ਨੇ ਫੋਨ ਕਰ ਕੇ ਦੱਸਿਆ ਕਿ ਦਵਿੰਦਰ ਸਿੰਘ ਉਨ੍ਹਾਂ ਘਰ ਆ ਕੇ ਕੰਮ ਕਰ ਰਹੇ ਪਲੰਬਰ ਨੂੰ ਗਾਲ੍ਹਾਂ ਕੱਢਦਾ ਹੈ। ਜਤਿੰਦਰ ਜਦੋਂ ਮੌਕੇ ’ਤੇ ਪਹੁੰਚਿਆ ਤਾਂ ਦਵਿੰਦਰ ਨੇ ਉਸ ਦੀ ਕੁੱਟਮਾਰ ਕੀਤੀ। ਉਸ ਵੱਲੋਂ ਰੌਲਾ ਪਾਉਣ ’ਤੇ ਧੀ ਅਤੇ ਪਤਨੀ ਮਨਪ੍ਰੀਤ ਮੌਕੇ ’ਤੇ ਆਈਆਂ ਤਾਂ ਦਵਿੰਦਰ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਹਮਮਸ਼ਵਰਾ ਹੋ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਦਵਿੰਦਰ ਸਿੰਘ, ਉਸ ਦੀ ਪਤਨੀ ਮਨਦੀਪ ਕੌਰ, ਪੁੱਤਰੀ ਸਿਮਰਨ ਕੌਰ, ਪੁੱਤਰੀ ਗੁਨੂੰ ਅਤੇ ਭਗਵਾਨ ਸਿੰਘ ਪਿੰਡ ਰਾਜਗੜ੍ਹ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Author Image

Advertisement
Advertisement
×