ਕਲੱਬ ਮਾਲਕ ਤੋਂ ਫਿਰੌਤੀ ਮੰਗਣ ਦੇ ਦੋਸ਼ ਹੇਠ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ
07:27 PM Jun 29, 2023 IST
ਨਿੱਜੀ ਪੱਤਰ ਪ੍ਰੇਰਕ
Advertisement
ਜ਼ੀਰਕਪੁਰ, 27 ਜੂਨ
ਸਥਾਨਕ ਪੁਲੀਸ ਨੇ ਪੰਚਕੂਲਾ ਵਿੱਚ ਇੱਕ ਕਲੱਬ ਚਲਾਉਣ ਵਾਲੇ ਵਿਅਕਤੀ ਤੋਂ ਫਿਰੌਤੀ ਮੰਗਣ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਤਾਨਿਸ਼ ਭੱਟ ਉਰਫ਼ ਮੁਹੰਮਦ ਨਵਾਜ਼ ਸ਼ਰੀਬ ਵਾਸੀ ਜ਼ੀਰਕਪੁਰ ਨੇ ਦੱਸਿਆ ਕਿ ਉਹ ਦੋ ਹੋਰ ਦੋਸਤਾਂ ਨਾਲ ਪੰਚਕੂਲਾ ਸੈਕਟਰ 11 ਵਿੱਚ ਕੋਕੋ ਕੈਫ਼ੇ ਐਂਡ ਲਾਂਜ ਕਲੱਬ ਲੀਜ਼ ‘ਤੇ ਲੈ ਕੇ ਚਲਾ ਰਿਹਾ ਹੈ।
ਉਸ ਨੇ ਦੱਸਿਆ ਕਿ ਬੀਤੀ 19 ਮਾਰਚ ਨੂੰ ਉਸ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਵਟਸਐੱਪ ਕਾਲ ਆਈ ਸੀ, ਜਿਸ ਰਾਹੀਂ ਕਾਲ ਕਰਨ ਵਾਲੇ ਨੇ ਉਸ ਕੋਲੋਂ 40 ਲੱਖ ਰੁਪਏ ਦੀ ਮੰਗ ਕੀਤੀ ਹੈ। ਉਸ ਮੁਤਾਬਕ ਕੁਝ ਦਿਨ ਪਹਿਲਾਂ ਵੀ ਕੁਝ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਘੇਰ ਕੇ ਉਸ ਕੋਲੋਂ 40 ਲੱਖ ਰੁਪਏ ਦੀ ਮੰਗ ਕੀਤੀ ਸੀ।
Advertisement