ਡੇਰਾਬੱਸੀ ਦੇ ਦੋ ਸਪਾਅ ਸੈਂਟਰਾਂ ਖ਼ਿਲਾਫ਼ ਕੇਸ ਦਰਜ
07:31 AM Jul 09, 2023 IST
ਨਿੱਜੀ ਪੱਤਰ ਪ੍ਰੇਰਕ
ਡੇਰਾਬਸੀ, 8 ਜੁਲਾਈ
ਪੁਲੀਸ ਨੇ ਮਸਾਜ ਪਾਰਲਰਾਂ ਦੀ ਆੜ ਹੇਠ ਦੇਹ ਵਪਾਰ ਦਾ ਧੰਦਾ ਕਰਨ ਦੇ ਦੋਸ਼ ਹੇਠ ਦੋ ਸਪਾ ਸੈਂਟਰਾਂ ਦੇ ਸੰਚਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਸਿਮਰਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਫਲੋਰੀਆ ਸਪਾ ਅਤੇ ਰਸ਼ੀਅਨ ਸਪਾ ਦੇ ਪ੍ਰਬੰਧਕਾਂ ਵੱਲੋਂ ਮਸਾਜ ਦੀ ਆੜ ਹੇਠ ਦੇਹ ਵਪਾਰ ਦਾ ਧੰਦਾ ਕੀਤਾ ਜਾ ਰਿਹਾ ਹੈ ਜਿਸ ’ਤੇ ਫਲੋਰੀਆ ਸਪਾ ਦੇ ਮਾਲਕ ਅਰਜੁਨ ਕੁਮਾਰ ਅਤੇ ਰਸ਼ੀਅਨ ਸਪਾ ਦੇ ਮਾਲਕ ਰਮਨਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।
Advertisement
Advertisement