ਧੋਖਾਧੜੀ ਦੇ ਦੋਸ਼ ਹੇਠ ਦੋ ਖ਼ਿਲਾਫ਼ ਕੇਸ ਦਰਜ
08:42 AM Jul 12, 2024 IST
Advertisement
ਸਮਾਣਾ:
Advertisement
ਪਿੰਡ ਟੋਡਰਪੁਰ ਦੇ ਜਸਵਿੰਦਰ ਸਿੰਘ ਪੁੱਤਰ ਬਲਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਸਦਰ ਸਮਾਣਾ ਦੀ ਪੁਲੀਸ ਨੇ ਉਸ ਦੀ ਪਤਨੀ ਹਰਪ੍ਰੀਤ ਕੌਰ ਅਤੇ ਸਾਲੇ ਸੁਖਜਿੰਦਰ ਸਿੰਘ ਵਾਸੀ ਚੁਨਾਗਰਾ ਥਾਣਾ ਪਾਤੜਾਂ ਖਿਲਾਫ਼ ਉਸ ਨਾਲ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਜਸਵਿੰਦਰ ਨੇ ਦੋਸ਼ ਲਾਇਆ ਕਿ ਉਸ ਦਾ ਵਿਆਹ ਹਰਪ੍ਰੀਤ ਕੌਰ ਨਾਲ 2012 ਵਿਚ ਹੋਇਆ ਸੀ। 2022 ਵਿਚ ਉਸ ਦੇ ਸਾਲੇ ਗੁਰਜੰਟ ਸਿੰਘ ਨੇ ਉਸ ਦੀ ਪਤਨੀ ਤੇ ਲੜਕੇ ਨੂੰ ਆਸਟ੍ਰੇਲੀਆ ਵਿੱਚ ਆਪਣੇ ਕੋਲ ਬੁਲਾ ਲਿਆ। ਇਸ ਦਾ ਸਾਰਾ ਖਰਚਾ ਉਸ ਵਲੋਂ ਕੀਤਾ ਗਿਆ ਸੀ। ਉਸ ਨੇ 5,50,000 ਰੁਪਏ ਵੀ ਉਸ ਦੇ ਖਾਤੇ ਵਿੱਚ ਜਮ੍ਹਾਂ ਕਰਵਾਏ ਸਨ ਅਤੇ ਸੁਖਜਿੰਦਰ ਸਿੰਘ ਨੇ ਉਸ ਪਾਸੋਂ 8 ਲੱਖ ਰੁਪਏ ਉਧਾਰ ਲਏ ਸਨ। ਪੈਸੇ ਵਾਪਸ ਕਰਨ ’ਤੇ ਉਸ ਦੇ ਸਾਲੇ ਨੇ ਉਸ ਨੂੰ ਚੈੱਕ ਦਿੱਤੇ ਸਨ। ਉੁਸ ਨੇ ਜਦੋਂ ਚੈੱਕ ਬੈਂਕ ਵਿਚ ਲਗਾਏ ਤਾਂ ਉਹ ਬਾਊਂਸ ਹੋ ਗਏ। ਉਸ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਕੁੱਲ 14,51,218 ਰੁਪਏ ਦੀ ਠੱਗੀ ਮਾਰੀ ਹੈ। -ਪੱਤਰ ਪ੍ਰੇਰਕ
Advertisement
Advertisement