For the best experience, open
https://m.punjabitribuneonline.com
on your mobile browser.
Advertisement

ਪੁਲੀਸ ਪਾਰਟੀ ’ਤੇ ਹਮਲਾ ਕਰਨ ਦੇ ਦੋਸ਼ ਹੇਠ ਦੋ ਵਿਰੁੱਧ ਕੇਸ ਦਰਜ

07:09 AM Apr 05, 2024 IST
ਪੁਲੀਸ ਪਾਰਟੀ ’ਤੇ ਹਮਲਾ ਕਰਨ ਦੇ ਦੋਸ਼ ਹੇਠ ਦੋ ਵਿਰੁੱਧ ਕੇਸ ਦਰਜ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 4 ਅਪਰੈਲ
ਪੁਲੀਸ ਪਾਰਟੀ ’ਤੇ ਹਮਲਾ ਕਰਨ ਤੇ ਸਹਾਇਕ ਥਾਣੇਦਾਰ ਦੀ ਵਰਦੀ ਦੇ ਬਟਨ ਤੋੜਨ ਦੇ ਦੋਸ਼ ਹੇਠ ਥਾਣਾ ਸਿਟੀ ਖੰਨਾ ਦੀ ਪੁਲੀਸ ਨੇ ਸਹਾਇਕ ਥਾਣੇਦਾਰ ਮੁਖਤਿਆਰ ਸਿੰਘ ਵਾਸੀ ਜਲਾਜਣ ਦੀ ਸ਼ਿਕਾਇਤ ’ਤੇ ਮੁਲਖ ਰਾਜ ਅਤੇ ਰਵੀ ਵਾਸੀ ਬਾਜ਼ੀਗਰ ਬਸਤੀ ਖੰਨਾ ਅਤੇ ਉਨ੍ਹਾਂ ਦੇ ਦੋ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣੇਦਾਰ ਸੁਖਪਾਲ ਸਿੰਘ ਪੁਲੀਸ ਪਾਰਟੀ ਸਮੇਤ ਸਮਰਾਲਾ ਰੋਡ ਖੰਨਾ ਮੌਜੂਦ ਸੀ ਤਾਂ ਇਕ ਅਣਪਛਾਤੇ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦੇ ਥਾਣੇ ਦੀ ਪੁਲੀਸ ਪਾਰਟੀ ’ਤੇ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਹੈ, ਜਿਸ ’ਤੇ ਥਾਣੇਦਾਰ ਸੁਖਪਾਲ ਸਿੰਘ ਮੌਕੇ ’ਤੇ ਪੁੱਜੇ। ਮੁਖਤਿਆਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਇਕ ਮੁਕੱਦਮੇ ਵਿੱਚ ਨਾਮਜ਼ਦ ਪੰਮਾ ਸਿੰਘ ਅਤੇ ਜੀਤ ਰਾਮ ਉਰਫ਼ ਜੀਤਾ ਦੀ ਤਲਾਸ਼ ਵਿੱਚ ਬਾਜ਼ੀਗਰ ਬਸਤੀ ਪੁੱਜੇ ਸਨ, ਜਦੋਂ ਮੁਲਜ਼ਮਾਂ ਦੇ ਘਰ ਸਬੰਧੀ ਪੁੱਛ ਪੜਤਾਲ ਕਰ ਰਹੇ ਸੀ ਤਾਂ ਮੁਲਖ ਰਾਜ ਅਤੇ ਰਵੀ ਦੇ ਨਾਲ ਉਨ੍ਹਾਂ ਦੇ ਸਾਥੀ ਅੰਦਰੋਂ ਪੁਲੀਸ ਨੂੰ ਗਾਲਾਂ ਕੱਢਦੇ ਆ ਰਹੇ ਸੀ, ਜੋ ਉਸ ਨਾਲ ਅਤੇ ਸਿਪਾਹੀ ਸਿਮਰਨਜੀਤ ਸਿੰਘ ਨਾਲ ਹੱਥੋਪਾਈ ਹੋਏ ਅਤੇ ਵਰਦੀ ਦੇ ਉਪਰਲੇ ਬਟਨ ਤੋੜਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

Advertisement

Advertisement
Author Image

Advertisement
Advertisement
×