ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਮਲੇ ਦੇ ਦੋਸ਼ ਹੇਠ ਦੋ ਖਿਲਾਫ਼ ਕੇਸ ਦਰਜ

10:08 AM May 29, 2024 IST

ਫਗਵਾੜਾ (ਪੱਤਰ ਪ੍ਰੇਰਕ):

Advertisement

ਰਸਤਾ ਪੁੱਛਣ ਦੇ ਬਹਾਨੇ ਫੋਨ ਖੋਹਣ ਦੀ ਕੋਸ਼ਿਸ਼ ਕਰਨ ਅਤੇ ਪਿੱਛਾ ਕਰਨ ਗਏ ਨੌਜਵਾਨ ਦੀਆਂ ਅੱਖਾਂ ’ਚ ਸਪਰੇਅ ਮਾਰ ਕੇ ਉਸ ਉੱਤੇ ਹਮਲਾ ਕਰਨ ਦੇ ਦੋਸ਼ ਹੇਠ ਸਦਰ ਪੁਲੀਸ ਨੇ ਦੋ ਵਿਅਕਤੀਆਂ ਖਿਲਾਫ਼ ਧਾਰਾ 379-ਬੀ (2) ਤੇ 34 ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਵਿਸ਼ਾਲ ਗੌਤਮ ਨੇ ਦੱਸਿਆ ਕਿ ਉਹ ਆਪਣੀ ਐਕਟਿਵਾ ’ਤੇ ਆ ਰਿਹਾ ਸੀ ਕਿ ਜਦੋਂ ਉਹ ਫਤਿਹ ਨਗਰ ਪਾਸ ਪੁੱਜਾ ਤਾਂ ਦੋ ਵਿਅਕਤੀਆਂ ਨੇ ਉਸ ਤੋਂ ਰਸਤਾ ਪੁੱਛਣ ਦੇ ਬਹਾਨੇ ਫ਼ੋਨ ਖੋਹਣ ਦੀ ਕੋਸ਼ਿਸ਼ ਕੀਤੀ ਤੇ ਪਿੱਛੋਂ ਲੋਕਾਂ ਨੂੰ ਆਉਂਦੇ ਹੋਏ ਦੇਖ ਕੇ ਇਹ ਭੱਜਣ ਲੱਗੇ। ਜਦੋਂ ਇਨ੍ਹਾਂ ਦਾ ਗੁਰਜੀਤ ਸਿੰਘ ਨਾਮੀਂ ਨੌਜਵਾਨ ਨੇ ਪਿੱਛਾ ਕੀਤਾ ਤਾਂ ਇਨ੍ਹਾਂ ਉਸਦੀ ਅੱਖ ’ਚ ਸਪਰੇਅ ਮਾਰੀ ਤੇ ਤਿੱਖੇ ਹਥਿਆਰ ਨਾਲ ਵਾਰ ਕੀਤਾ। ਇਸ ਸਬੰਧ ’ਚ ਪੁਲੀਸ ਨੇ ਹਰਮੇਸ਼ ਕੁਮਾਰ ਤੇ ਰਣਜੀਤ ਕੁਮਾਰ ਵਾਸੀਆਨ ਮੇਹਲੀ ਖਿਲਾਫ਼ ਕੇਸ ਦਰਜ ਕਰ ਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Advertisement
Advertisement
Advertisement