ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਰਦੁਆਰੇ ਦੇ ਫੰਡਾਂ ’ਚ ਘਪਲੇ ਸਬੰਧੀ ਦੋ ਖਿਲਾਫ਼ ਕੇਸ ਦਰਜ

07:54 AM Oct 05, 2024 IST

ਪੱਤਰ ਪ੍ਰੇਰਕ
ਮਾਛੀਵਾੜਾ, 4 ਅਕਤੂਬਰ
ਇਤਿਹਾਸਕ ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਦੇ ਫੰਡਾਂ ਵਿੱਚ ਪ੍ਰਬੰਧਕ ਕਮੇਟੀ ਦੇ ਦੋ ਅਹੁਦੇਦਾਰਾਂ ਵੱਲੋਂ 85 ਲੱਖ ਰੁਪਏ ਦੇ ਗਬਨ ਮਾਮਲੇ ’ਚ ਪੁਲੀਸ ਨੇ ਜਾਂਚ ਮੁਕੰਮਲ ਕਰਕੇ ਦਲਜੀਤ ਸਿੰਘ ਗਿੱਲ ਅਤੇ ਜਗਦੀਸ਼ ਸਿੰਘ ਰਾਠੌਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕਾਰ ਸੇਵਾ ਵਾਲੇ ਬਾਬਾ ਵਧਾਵਾ ਸਿੰਘ ਨੇ ਸ਼ਿਕਾਇਤ ’ਚ ਦੱਸਿਆ ਸੀ ਕਿ ਉਨ੍ਹਾਂ ਵੱਲੋਂ ਗੁਰੂ ਘਰ ਦੀ ਸੇਵਾ ਸੰਭਾਲਣ ਮੌਕੇ ਗੁੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਖਾਤੇ ਵਿਚ 2.94 ਕਰੋੜ ਰੁਪਏ ਸਨ। ਦਲਜੀਤ ਸਿੰਘ ਗਿੱਲ ਤੇ ਜਗਦੀਸ਼ ਸਿੰਘ ਰਾਠੌਰ ਨੇ ਉਕਤ ਰਕਮ ਨਵੇਂ ਬੈਂਕ ਖਾਤੇ ’ਚ ਟਰਾਂਸਫਰ ਕਰ ਲਏ। ਸਟੇਟਮੈਂਟ ਕਢਵਾਉਣ ’ਤੇ ਪਤਾ ਲੱਗਾ ਕਿ ਖਾਤੇ ’ਚੋਂ ਲਗਪਗ 50 ਲੱਖ ਰੁਪਏ ਜਗਦੀਸ਼ ਸਿੰਘ ਰਾਠੌਰ ਦੇ ਖਾਤੇ ਅਤੇ 35 ਲੱਖ ਰੁਪਏ ਦਲਜੀਤ ਸਿੰਘ ਗਿੱਲ ਤੇ ਉਸ ਦੇ ਇੱਕ ਰਿਸ਼ਤੇਦਾਰ ਦੇ ਖਾਤੇ ’ਚ ਟਰਾਂਸਫਰ ਹੋਏ ਸਨ।

Advertisement

Advertisement