ਲੜਕੀ ਨੂੰ ਵਰਗਲਾਉਣ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ ਦਰਜ
06:46 AM Jun 07, 2024 IST
Advertisement
ਸਮਾਣਾ:
Advertisement
ਵਿਆਹ ਦਾ ਝਾਂਸਾ ਦੇ ਕੇ 22 ਸਾਲਾ ਲੜਕੀ ਨੂੰ ਘਰ ਤੋਂ ਲਿਜਾਣ ਦੇ ਮਾਮਲੇ ’ਚ ਸਿਟੀ ਪੁਲੀਸ ਨੇ ਇੱਕ ਨੌਜਵਾਨ, ਉਸ ਦੀ ਭੈਣ ਅਤੇ ਜੀਜੇ ਖਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ’ਚ ਸੰਨੀ ਕੁਮਾਰ ਵਾਸੀ ਮੋਤੀਆ ਬਾਜ਼ਾਰ ਸਮਾਣਾ, ਕੁਸਮ ਅਤੇ ਉਸ ਦਾ ਪਤੀ ਜਸਪਾਲ ਸਿੰਘ ਵਾਸੀ ਸਰਾਂ ਪੱਤੀ ਸਮਾਣਾ ਸ਼ਾਮਲ ਹਨ। ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲੀਸ ਦੇ ਏਐੱਸਆਈ ਜੱਜਪਾਲ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ 28-29 ਮਈ ਦੀ ਦਰਮਿਆਨੀ ਰਾਤ ਦੌਰਾਨ ਉਸ ਦੀ ਲੜਕੀ ਬਿਨਾਂ ਦੱਸੇ ਘਰ ਤੋਂ ਚਲੀ ਗਈ। ਕਾਫੀ ਭਾਲ ਕਰਨ ਉਪਰੰਤ ਪਤਾ ਲੱਗਿਆ ਕਿ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਮੁਲਜ਼ਮ ਨੌਜਵਾਨ ਆਪਣੀ ਭੈਣ ਅਤੇ ਜੀਜੇ ਦੀ ਮਦਦ ਨਾਲ ਵਰਗਲਾ ਕੇ ਲੈ ਗਿਆ ਹੈ। ਪਿਤਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ
Advertisement
Advertisement