ਧੋਖਾਧੜੀ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ ਦਰਜ
06:45 AM Oct 08, 2024 IST
ਸਮਾਣਾ: ਸਦਰ ਪੁਲੀਸ ਨੇ ਦਲੇਰ ਸਿੰਘ ਵਾਸੀ ਪਿੰਡ ਤਲਵੰਡੀ ਮਲਕ ਦੀ ਸ਼ਿਕਾਇਤ ’ਤੇ ਕੰਬਾਈਨ ਦੀ ਖਰੀਦੋ-ਫਰੋਖ਼ਤ ਕਰਨ ਸਬੰਧੀ ਲੱਖਾਂ ਰੁਪਏ ਦੀ ਧੋਖਾਧੜੀ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗਾਜੇਵਾਸ ਪੁਲੀਸ ਮੁਖੀ ਬਲਦੇਵ ਸਿੰਘ ਨੇ ਦੱਸਿਆ ਕਿ ਦਲੇਰ ਸਿੰਘ ਵੱਲੋਂ ਦਰਜ ਬਿਆਨਾਂ ਅਨੁਸਾਰ ਉਸ ਨੇ 2018 ਮਾਡਲ ਕੰਬਾਈਨ ਦਾ ਸੌਦਾ 11 ਲੱਖ 70 ਹਜਾਰ ਰੁਪਏ ਵਿੱਚ ਬਲਜਿੰਦਰ ਸਿੰਘ ਵਾਸੀ ਪਿੰਡ ਬੰਮਣਾ, ਲਵਲੀ ਵਾਸੀ ਪਿੰਡ ਖੱਤਰੀ ਵਾਲਾ ਤੇ ਭੁਪਿੰਦਰ ਸਿੰਘ ਵਾਸੀ ਪਿੰਡ ਚਮੰਬੋ ਨਾਲ ਕੀਤਾ ਸੀ। ਸ਼ਿਕਾਇਤਕਰਤਾ ਨੇ 6 ਲੱਖ 70 ਹਜ਼ਾਰ ਰੁਪਏ ਨਗਦ ਦੇ ਦਿੱਤੇ ਸਨ ਪਰ ਪੈਸੇ ਲੈਣ ਉਪਰੰਤ ਉਕਤ ਮੁਲਜ਼ਮਾ
ਨੇ ਨਾਂ ਤਾਂ ਉਸ ਨੂੰ ਕੰਬਾਈਨ ਦਿੱਤੀ, ਤੇ ਨਾਂ ਹੀ ਰਕਮ ਵਾਪਸ ਕੀਤੀ। ਰਕਮ ਵਾਪਸ ਮੰਗਣ ’ਤੇ ਮੁਲਜ਼ਮ ਉਸ ਨੂੰ ਧਮਕੀਆਂ ਦੇ ਰਹੇ ਹਨ। ਜਿਸ ਦੀ ਸੂਚਨਾ ਉਸ ਨੇ ਪੁਲੀਸ ਨੂੰ ਦਿੱਤੀ। ਅਧਿਕਾਰੀ ਅਨੁਸਾਰ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। -ਪੱਤਰ ਪ੍ਰੇਰਕ
Advertisement
Advertisement