For the best experience, open
https://m.punjabitribuneonline.com
on your mobile browser.
Advertisement

ਚਚੇਰੇ ਭਰਾਵਾਂ ਦੀਆਂ ਪਤਨੀਆਂ ਤੇ ਬੱਚੀ ਨੂੰ ਅਗਵਾ ਕਰਨ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ ਦਰਜ

08:35 AM Sep 07, 2024 IST
ਚਚੇਰੇ ਭਰਾਵਾਂ ਦੀਆਂ ਪਤਨੀਆਂ ਤੇ ਬੱਚੀ ਨੂੰ ਅਗਵਾ ਕਰਨ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ ਦਰਜ
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 6 ਸਤੰਬਰ
ਕੂੰਮਕਲਾਂ ਥਾਣਾ ਅਧੀਨ ਪੈਂਦੇ ਪਿੰਡ ਉਪਲਾਂ ਵਿੱਚ ਰਿਸ਼ਤੇ ਵਿਚ ਲੱਗਦੇ 2 ਭੂਆ ਦੇ ਲੜਕੇ ਆਪਣੇ ਚਚੇਰੇ ਭਰਾਵਾਂ ਦੀਆਂ 2 ਪਤਨੀਆਂ ਤੇ ਉਨ੍ਹਾਂ ਦੀ ਇੱਕ ਧੀ ਨੂੰ ਕਥਿਤ ਅਗਵਾ ਕਰਕੇ। ਪੁਲੀਸ ਨੇ ਇਸ ਸਬੰਧ ਹਰਦੀਪ ਸਿੰਘ ਉਰਫ਼ ਮੰਗਾ, ਰਵਿੰਦਰ ਸਿੰਘ ਉਰਫ਼ ਨਿਸ਼ੂ (ਦੋਵੇਂ ਸਕੇ ਭਰਾ) ਵਾਸੀ ਪਿੰਡ ਸੂਦਾਵਾਲ ਅਤੇ ਇੱਕ ਜੱਸਾ ਵਾਸੀ ਸੂਦਾਵਾਲ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਪਲਾਂ ਵਾਸੀ ਸੁਰਜੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸਦੇ 3 ਲੜਕੇ ਹਨ ਜੋ ਵਿਆਹੇ ਹੋਏ ਹਨ। ਲੰਘੀ 22-23 ਅਗਸਤ ਦੀ ਦਰਮਿਆਨੀ ਰਾਤ ਨੂੰ ਇੱਕ ਵਰਨਾ ਕਾਰ ’ਚ ਹਰਦੀਪ ਸਿੰਘ, ਉਸ ਦਾ ਭਰਾ ਰਵਿੰਦਰ ਸਿੰਘ ਅਤੇ ਜੱਸਾ ਆਏ ਤੇ ਉਸ ਦੇ ਲੜਕੇ ਵੀਰਪਾਲ ਦੀ ਪਤਨੀ ਸਿਮਰਨਜੀਤ ਕੌਰ ਤੇ ਉਸ ਦੀ ਡੇਢ ਸਾਲ ਦੀ ਬੇਟੀ ਮਨਕੀਰਤ ਕੌਰ ਅਤੇ ਸੰਨੀ ਦੀ ਪਤਨੀ ਪਰਮਿੰਦਰ ਕੌਰ ਨੂੰ ਬਾਹਰ ਬੁਲਾ ਕੇ ਆਪਣੀ ਕਾਰ ਵਿਚ ਬਿਠਾ ਲਿਆ। ਸ਼ਿਕਾਇਤਕਰਤਾ ਮੁਤਾਬਕ ਜਦੋਂ ਉਨ੍ਹਾਂ ਨੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਰਵਿੰਦਰ ਸਿੰਘ ਗੱਡੀ ਭਜਾ ਕੇ ਲੈ ਗਿਆ। ਪਰਿਵਾਰਕ ਮੈਂਬਰਾਂ ਵਲੋਂ ਕਾਫ਼ੀ ਦਿਨ ਅਗਵਾ ਹੋਈਆਂ ਔਰਤਾਂ ਦੀ ਤਲਾਸ਼ ਕੀਤੀ ਪਰ ਕੋਈ ਸੁਰਾਗ ਨਾ ਲੱਗਾ। ਪੁਲੀਸ ਨੇ ਸੁਰਜੀਤ ਸਿੰਘ ਦੇ ਬਿਆਨਾਂ ’ਤੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਕੁਲਵੀਰ ਸਿੰਘ ਦੱਸਿਆ ਕਿ ਘਟਨਾ ਤੋਂ ਬਾਅਦ ਮੁਲਜ਼ਮਾਂ ਤੇ ਔਰਤਾਂ ਦੇ ਮੋਬਾਈਲ ਫੋਨ ਵੀ ਬੰਦ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਔਰਤਾਂ ਆਪਣੀ ਮਰਜ਼ੀ ਨਾਲ ਗਈਆਂ ਹਨ ਜਾਂ ਉਨ੍ਹਾਂ ਨੂੰ ਜਬਰੀ ਲਿਜਾਇਆ ਗਿਆ ਹੈ।

Advertisement

Advertisement
Advertisement
Author Image

sukhwinder singh

View all posts

Advertisement