For the best experience, open
https://m.punjabitribuneonline.com
on your mobile browser.
Advertisement

‘ਕਾਰਵਾਂ’ ਦੇ ਤਿੰਨ ਪੱਤਰਕਾਰਾਂ ’ਤੇ ਕੇਸ ਦਰਜ

08:54 AM Jun 09, 2024 IST
‘ਕਾਰਵਾਂ’ ਦੇ ਤਿੰਨ ਪੱਤਰਕਾਰਾਂ ’ਤੇ ਕੇਸ ਦਰਜ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਜੂਨ
ਪੋਰਟਲ ‘ਕਾਰਵਾਂ’ ਲਈ ਕੰਮ ਕਰ ਰਹੇ ਤਿੰਨ ਪੱਤਰਕਾਰਾਂ ’ਤੇ ਭੜਕਾਉਣ ਅਤੇ ਫਿਰਕੂ ਦੁਸ਼ਮਣੀ ਵਧਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਕਾਰਵਾਂ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ 2020 ਵਿੱਚ ਦਰਜ ਕੀਤੀ ਗਈ ਪਹਿਲੀ ਸੂਚਨਾ ਰਿਪੋਰਟ (ਐੱਫਆਈਆਰ) ਬਾਰੇ ਸੂਚਿਤ ਨਹੀਂ ਕੀਤਾ ਗਿਆ ਸੀ ਅਤੇ ਭਜਨਪੁਰਾ ਪੁਲੀਸ ਸਟੇਸ਼ਨ ਵੱਲੋਂ ਪੱਤਰਕਾਰ ਪ੍ਰਭਜੀਤ ਸਿੰਘ ਨੂੰ ਨੋਟਿਸ ਭੇਜ ਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ।
ਜ਼ਿਕਰਯੋਗ ਹੈ ਕਿ ਅਗਸਤ 2020 ਵਿੱਚ ਪੱਤਰਕਾਰ ਸ਼ਾਹਿਦ ਤਾਂਤਰਾਏ, ਪ੍ਰਭਜੀਤ ਸਿੰਘ ਅਤੇ ਮਹਿਲਾ ਪੱਤਰਕਾਰ ਉੱਤਰ-ਪੂਰਬੀ ਦਿੱਲੀ ਦੇ ਉੱਤਰੀ ਘੋਂਡਾ ਖੇਤਰ ਵਿੱਚ ਰਿਪੋਰਟਿੰਗ ਕਰ ਰਹੇ ਸਨ। ਪੱਤਰਕਾਰ ਸਬੰਧਤ ਖੇਤਰ ਵਿੱਚ ਭਗਵੇਂ ਝੰਡਿਆਂ ਦੀਆਂ ਤਸਵੀਰਾਂ ਲੈ ਰਹੇ ਸਨ। ਇਸ ਦੌਰਾਨ ਕੁਝ ਵਿਅਕਤੀਆਂ ਜਿਨ੍ਹਾਂ ਵਿੱਚ ਇੱਕ ‘ਭਾਜਪਾ ਜਨਰਲ ਸਕੱਤਰ’ ਵਜੋਂ ਜਾਣਿਆ ਜਾਂਦਾ ਸੀ ਨੇ ਕਥਿਤ ਤੌਰ ’ਤੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਪੱਤਰਕਾਰਾਂ ਨੇ ਤੁਰੰਤ ਭਜਨਪੁਰਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਕਰੀਬ ਚਾਰ ਸਾਲਾਂ ਮਗਰੋਂ ਪ੍ਰਭਜੀਤ ਸਿੰਘ ਨੂੰ ਭਜਨਪੁਰਾ ਪੁਲੀਸ ਵੱਲੋਂ ਐਫਆਈਆਰ ਨਾਲ ਸਬੰਧਤ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ। ਇਸ ਵਿੱਚ ਤਿੰਨਾਂ ਪੱਤਰਕਾਰਾਂ ਨੂੰ ਧਾਰਾ 354 ਅਤੇ 153ਏ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ। ਕਾਰਵਾਂ ਨੇ ਕਿਹਾ ਕਿ ਸਾਨੂੰ ਆਪਣੇ ਸਟਾਫ਼ ਵਿਰੁੱਧ ਐੱਫਆਈਆਰ ਦੀ ਕਾਪੀ ਨਹੀਂ ਦਿੱਤੀ ਗਈ। ਪੁਲੀਸ ਨੇ ਉਨ੍ਹਾਂ ਦੀ ਐੱਫਆਈਆਰ ਵੀ ਦਰਜ ਨਹੀਂ ਕੀਤੀ। ਅਸੀਂ ਇਨ੍ਹਾਂ ਝੂਠੇ ਦੋਸ਼ਾਂ ਨੂੰ ਚੁਣੌਤੀ ਦੇਣ ਲਈ ਕਾਨੂੰਨ ਦੇ ਅਧੀਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਾਂਗੇ ਅਤੇ ਉਨ੍ਹਾਂ ਨੂੰ ਖਾਰਜ ਕਰਾਂਗੇ।

Advertisement

Advertisement
Author Image

sukhwinder singh

View all posts

Advertisement
Advertisement
×