ਠੱਗੀ ਦੇ ਦੋਸ਼ ਹੇਠ ਪਤੀ-ਪਤਨੀ ਸਣੇ ਤਿੰਨ ਵਿਰੁੱਧ ਕੇਸ ਦਰਜ
10:15 AM Nov 07, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 6 ਨਵੰਬਰ
ਥਾਣਾ ਫੱਤੂਢੀਂਗਾ ਦੀ ਪੁਲੀਸ ਨੇ ਭੋਲੇ ਭਾਲੇ ਲੋਕਾਂ ਨੂੰ ਵਰਗਲਾ ਕੇ ਉਨ੍ਹਾਂ ਨਾਲ ਠੱਗੀ ਮਾਰਨ ਦੇ ਦੋਸ਼ ਪਤੀ-ਪਤਨੀ ਸਣੇ ਤਿੰਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਅਮਨਦੀਪ ਕੌਰ ਪਤਨੀ ਮਲਕੀਤ ਸਿੰਘ ਵਾਸੀ ਫੱਤੂਢੀਂਗਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਇਕ ਔਰਤ ਦਾ ਆਉਣ-ਜਾਣ ਸੀ। ਉਸ ਨੇ ਸਮੱਸਿਆਵਾਂ ਹੱਲ ਕਰਾਉਣ ਦੇ ਨਾਂ ’ਤੇ ਹਰਮੇਸ਼ ਸਿੰਘ ਮੇਸ਼ੀ ਉਰਫ ਰਮੇਸ਼ ਸਿੰਘ, ਪਾਲੋ ਰਾਣੀ ਪਤਨੀ ਹਰਮੇਸ਼ ਸਿੰਘ ਮੇਸ਼ੀ ਵਾਸੀਆਨ ਨਵੀਂ ਅਬਾਦੀ ਭੱਠੇ ਬਸਤੀ ਥਾਣਾ ਗੁਰੂ ਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ ਅਤੇ ਸਿੰਦਰ ਕੌਰ ਪਤਨੀ ਮਿੰਦਰ ਸਿੰਘ ਉਰਫ ਮਹਿੰਦਰ ਸਿੰਘ ਵਾਸੀ ਹਾਜੀਬੇਟਵਾ ਪੰਜੇ ਕੇ ਉਤਾਰ ਜ਼ਿਲ੍ਹਾ ਫਿਰੋਜ਼ਪੁਰ ਨਾਲ ਮਿਲ ਕੇ ਉਸ ਕੋਲੋਂ ਕੁੱਲ ਸੱਤ ਲੱਖ ਰੁਪਏ ਠੱਗ ਲਏ।
Advertisement
Advertisement
Advertisement