ਪਲਾਟ ਦੀ ਰਜਿਸਟਰੀ ਕਰਵਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ
10:30 AM Dec 01, 2024 IST
Advertisement
ਪੱਤਰ ਪ੍ਰੇਰਕ
ਡੱਬਵਾਲੀ, 30 ਨਵੰਬਰ
ਨਗਰ ਪਰਿਸ਼ਦ ਡੱਬਵਾਲੀ ਦੀ ਫਰਜ਼ੀ ਪ੍ਰਾਪਰਟੀ ਵੈਰੀਫਿਕੇਸ਼ਨ ਦੇ ਜ਼ਰੀਏ 99 ਗਜ਼ ਪਲਾਟ ਦੀ ਰਜਿਸਟਰੀ ਕਰਵਾਉਣ ਦੇ ਦੋਸ਼ ਵਿੱਚ ਸਿਟੀ ਪੁਲੀਸ ਨੇ ਮੁਕੱਦਮਾ ਦਰਜ ਕਰ ਲਿਆ ਹੈ ਜਿਸ ਵਿੱਚ ਬਲੱਡ ਰਿਲੇਸ਼ਨ ਦੇ ਵਸੀਕਾ ਰਜਿਸਟਰੀ ਨਾਲ ਸਬੰਧਤ ਪਰਿਵਾਰ ਦੇ ਚਾਰ ਜਣਿਆਂ ਸਮੇਤ ਕੌਂਸਲਰ ਦੇ ਪੁੱਤਰ, ਪ੍ਰਾਪਰਟੀ ਡੀਲਰ ਅਤੇ ਇੱਕ ਨੰਬਰਦਾਰ ਨੂੰ ਨਾਮਜ਼ਦ ਕੀਤਾ ਹੈ। ਸਿਟੀ ਪੁਲਿਸ ਦੇ ਮੁਖੀ ਸ਼ੈਲੇਂਦਰ ਕੁਮਾਰ ਨੇ ਦੱਸਿਆ ਕਿ ਨਾਇਬ ਤਹਿਸੀਲਦਾਰ ਰਵੀ ਕੁਮਾਰ ਦੀ ਸ਼ਿਕਾਇਤ ’ਤੇ ਵਸੀਕਾ ਵਿੱਚ ਪਹਿਲੀ ਧਿਰ ਆਤਮਾ ਰਾਮ ਅਤੇ ਮੋਤੀ ਰਾਮ, ਦੂਸਰੀ ਧਿਰ ਦੇ ਹੇਮਰਾਜ ਅਤੇ ਸੁਨੀਲ ਵਾਸੀ ਡੱਬਵਾਲੀ ਦੇ ਇਲਾਵਾ ਸੰਜੀਵ ਸ਼ਰਮਾ ਉਰਫ ਵਿੱਕੀ, ਸਾਹਿਲ ਅਤੇ ਗੁਰਚਰਨ ਸਿੰਘ ਖ਼ਿਲਾਫ਼ ਬੀਐਨਐਸ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਦੂਜੇ ਪਾਸੇ ਸੰਜੀਵ ਸ਼ਰਮਾ ਉਰਫ ਵਿੱਕੀ, ਸਾਹਿਲ ਅਤੇ ਗੁਰਚਰਨ ਸਿੰਘ ਨੇ ਨਾਇਬ ਤਹਿਸੀਲਦਾਰ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।
Advertisement
Advertisement
Advertisement