For the best experience, open
https://m.punjabitribuneonline.com
on your mobile browser.
Advertisement

ਟੀਵੀ ਮਕੈਨਿਕ ਨੂੰ ਅਗਵਾ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ

09:15 AM Apr 15, 2024 IST
ਟੀਵੀ ਮਕੈਨਿਕ ਨੂੰ ਅਗਵਾ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਾਮਰੇਡ ਸੁਭਾਸ਼ ਕੈਰੇ ਅਤੇ ਸੁਖਦੇਵ ਸਿੰਘ ਕਾਹਲੋਂ।
Advertisement

ਸਰਬਜੀਤ ਸਾਗਰ
ਦੀਨਾਨਗਰ, 14 ਅਪਰੈਲ
ਟੀਵੀ ਮਕੈਨਿਕ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ ਦੀਨਾਨਗਰ ਪੁਲੀਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਮੁੱਖ ਸਾਜਿਸ਼ਕਰਤਾ ਸਰਬਜੀਤ ਉਰਫ਼ ਬਿੱਟੂ ਮਿਸਤਰੀ ਅਤੇ ਉਸ ਦੇ ਦੋਨੋਂ ਪੁੱਤਰ ਚੇਤਨ ਤੇ ਸਚਿਨ ਵਾਸੀ ਬੇਰੀਆਂ ਮੁਹੱਲਾ ਦੀਨਾਨਗਰ ਸਣੇ ਬਿੱਟੂ ਮਿਸਤਰੀ ਦੀ ਸੱਸ ਅਤੇ ਪਿੰਡ ਅਵਾਂਖਾ ਵਾਸੀ ਨੌਜਵਾਨ ਵਿਨੇ ਦੇ ਨਾਂ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੇ 11 ਅਪਰੈਲ ਦੀ ਸਵੇਰ ਨੂੰ ਸਿਰਫ਼ 6 ਹਜ਼ਾਰ ਰੁਪਏ ਦੇ ਲੈਣ ਦੇਣ ਬਦਲੇ ਟੀਵੀ ਤੇ ਡਿਸ਼ ਦੀ ਰਿਪੇਅਰ ਦਾ ਕੰਮ ਕਰਦੇ ਗੁਰਜੀਤ ਸਿੰਘ ਉਰਫ਼ ਡੋਡੀ ਵਾਸੀ ਬੇਰੀਆਂ ਮੁਹੱਲਾ ਨੂੰ ਗਲੀ ਵਿੱਚੋਂ ਅਗਵਾ ਕਰ ਲਿਆ ਅਤੇ ਘਰ ਲਿਜਾ ਕੇ ਬੰਦ ਕਮਰੇ ਵਿੱਚ ਉਸ ਦੀ ਕੁੱਟਮਾਰ ਕੀਤੀ। ਪਰਚਾ ਦਰਜ ਕਰਵਾਉਣ ’ਚ ਸੀਪੀਆਈ ਆਗੂਆਂ ਤੇ ਸਰਬਤ ਦਾ ਭਲਾ ਵੈਲਫੇਅਰ ਸੁਸਾਇਟੀ ਦਾ ਅਹਿਮ ਰੋਲ ਰਿਹਾ। ਸ਼ਨਿਚਰਵਾਰ ਨੂੰ ਸੀਪੀਆਈ ਦੇ ਹਲਕਾ ਇੰਚਾਰਜ ਕਾਮਰੇਡ ਸੁਭਾਸ਼ ਕੈਰੇ ਅਤੇ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਸੁਖਦੇਵ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਪੀੜਤ ਪਰਿਵਾਰ ਵੱਲੋਂ ਥਾਣੇ ਦੇ ਬਾਹਰ ਧਰਨਾ ਦਿੰਦਿਆਂ ਚਿਤਾਵਨੀ ਦਿੱਤੀ ਗਈ ਕਿ ਜੇ ਸ਼ਾਮ ਤੱਕ ਬਣਦੀ ਕਾਰਵਾਈ ਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ ਤਾਂ ਐਤਵਾਰ ਨੂੰ ਥਾਣੇ ਦਾ ਘਿਰਾਓ ਕਰਕੇ ਅਣਮਿੱਥੇ ਸਮੇਂ ਦਾ ਧਰਨਾ ਦਿੱਤਾ ਜਾਵੇਗਾ।
ਇਸ ਮਗਰੋਂ ਹਰਕਤ ਵਿੱਚ ਆਈ ਪੁਲੀਸ ਨੇ ਅਗਵਾਕਾਰਾਂ ਖ਼ਿਲਾਫ਼ ਕੇਸ ਦਰਜ ਕੀਤਾ। ਅਜੇ ਇਸ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਉਧਰ, ਕਾਮਰੇਡ ਸੁਭਾਸ਼ ਕੈਰੇ ਨੇ ਕਿਹਾ ਕਿ ਜੇ ਪੁਲੀਸ ਨੇ ਗ੍ਰਿਫ਼ਤਾਰੀ ਵਿੱਚ ਢਿੱਲਮੱਠ ਵਰਤੀ ਤਾਂ ਸੰਘਰਸ਼ ਉਲੀਕਿਆ ਜਾਵੇਗਾ।

Advertisement

Advertisement
Author Image

Advertisement
Advertisement
×