ਕੁੱਟਮਾਰ ਤੇ ਫਾਇਰਿੰਗ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ
06:46 AM Sep 17, 2024 IST
ਤਰਨ ਤਾਰਨ: ਥਾਣਾ ਸਰਾਏ ਅਮਾਨਤ ਖਾਂ ਦੇ ਦੇ ਵਸਨੀਕ ਦੀ ਸ਼ਨਿੱਚਰਵਾਰ ਰਾਤ ਨੂੰ ਇਕ ਗਰੁੱਪ ਨੇ ਕੁੱਟਮਾਰ ਕੀਤੀ ਅਤੇ ਉਸ ਦੇ ਘਰ ਅੱਗੇ ਫਾਇਰਿੰਗ ਕੀਤੀ। ਸਰਾਏ ਅਮਾਨਤ ਖਾਂ ਦੀ ਪੁਲੀਸ ਨੇ ਇਸ ਸਬੰਧੀ ਸੁਰਜੀਤ ਸਿੰਘ ਉਰਫ ਨਿੱਕਾ, ਉਸ ਦੇ ਭਰਾ ਮਲਕੀਤ ਸਿੰਘ, ਪਿਤਾ ਮੁਲਤਾਨ ਸਿੰਘ ਉਰਫ ਭੱਲੂ ਤੋਂ ਇਲਾਵਾ ਬੂਟਾ ਸਿੰਘ, ਲਵਪ੍ਰੀਤ ਸਿੰਘ ਸਮੇਤ ਕੁਝ ਅਣਪਛਾਤਿਆਂ ਨੂੰ ਮੁਲਜ਼ਮ ਨਾਮਜ਼ਦ ਕੀਤਾ ਹੈ| ਪੁਲੀਸ ਨੇ ਬੀਐੱਨਐੱਸ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ। -ਪੱਤਰ ਪ੍ਰੇਰਕ
Advertisement
Advertisement