ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਥੇਬੰਦੀਆਂ ਦੇ ਧਰਨੇ ਮਗਰੋਂ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ

07:04 AM Sep 14, 2024 IST

ਪਾਤੜਾਂ (ਪੱਤਰ ਪ੍ਰੇਰਕ): ਪਿੰਡ ਬਕਰਾਹਾ ਦੇ ਸਰਪੰਚ ਦੇ ਪਤੀ ਸੁਖਵਿੰਦਰ ਸਿੰਘ ’ਤੇ ਪਿੰਡ ਦੇ ਹੀ ਸਾਬਕਾ ਸਰਪੰਚ ਵੱਲੋਂ ਕੀਤੇ ਗਏ ਕਥਿਤ ਹਮਲੇ ਅਤੇ ਜਾਤੀ ਸੂਚਕ ਸ਼ਬਦ ਵਰਤੇ ਜਾਣ ਦੇ ਮਾਮਲੇ ਵਿੱਚ ਘੱਗਾ ਪੁਲੀਸ ਨੇ ਡੀਐੱਸਪੀ ਪਾਤੜਾਂ ਦੇ ਦਫ਼ਤਰ ਸਾਹਮਣੇ ਦਿਤੇ ਰੋਸ ਭਰਪੂਰ ਧਰਨੇ ਮਗਰੋਂ ਦੋ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੀੜਤ ਵਿਅਕਤੀ ਨੇ ਇਸ ਨੂੰ ਜਥੇਬੰਦੀਆਂ ਦੀ ਜਿੱਤ ਦੱਸਿਆ ਹੈ। ਥਾਣਾ ਘੱਗਾ ਦੇ ਇੰਚਾਰਜ ਸ਼ਮਸ਼ੇਰ ਸਿੰਘ ਦੱਸਿਆ ਕਿ ਸੁਖਵਿੰਦਰ ਸਿੰਘ ਵਾਸੀ ਬਕਰਾਹਾ 27 ਜੁਲਾਈ ਨੂੰ ਘਰ ਕੰਮ ਕਰ ਰਿਹਾ ਸੀ, ਕਾਰਜ ਸਿੰਘ ਤੇ ਊਧਮ ਸਿੰਘ ਨੇ ਬਿਜਲੀ ਵਾਲੇ ਮੀਟਰ ਦੇ ਬਕਸੇ ਦੀ ਚਾਬੀ ਮੰਗੀ ਸੀ ਚਾਬੀ ਬਿਜਲੀ ਮੁਲਾਜ਼ਮਾਂ ਕੋਲ ਹੋਣ ਕਰਕੇ ਉਨ੍ਹਾਂ ਗਾਲੀ-ਗਲੋਚ ਕਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਦਰਖਾਸਤ ਦੀ ਪੜਤਾਲ ਮਗਰੋਂ ਕਾਰਜ ਸਿੰਘ ਵਾਸੀ ਪਿੰਡ ਬਕਰਾਹਾ ਅਤੇ ਊਧਮ ਸਿੰਘ ਵਾਸੀ ਪਿੰਡ ਸਧਾਰਨਪੁਰ ਦੇ ਖਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement