ਨੌਜਵਾਨ ਖ਼ਿਲਾਫ਼ ਚੋਰੀ ਕਰਨ ਦੇ ਦੋਸ਼ ਹੇਠ ਕੇਸ ਦਰਜ
08:36 AM Jun 11, 2024 IST
ਪੱਤਰ ਪ੍ਰੇਰਕ
ਰਤੀਆ, 10 ਜੂਨ
ਇੱਥੋਂ ਦੇ ਪਿੰਡ ਮਹਿਮੜਾ ਵਿੱਚ ਇੱਕ ਘਰ ਵਿੱਚੋਂ ਰਸੋਈ ਗੈਸ ਸਿਲੰਡਰ ਅਤੇ ਨਗਦੀ ਚੋਰੀ ਹੋ ਗਈ। ਚੋਰੀ ਦੇ ਮਾਮਲੇ ਨੂੰ ਲੈ ਕੇ ਮਕਾਨ ਮਾਲਕ ਰਾਜ ਸਿੰਘ ਨੇ ਪਿੰਡ ਦੇ ਹੀ ਨੌਜਵਾਨ ਬਿੰਦਰ ਸਿੰਘ ਉਰਫ ਬੂਟਾ ’ਤੇ ਚੋਰੀ ਕਰਨ ਦਾ ਦੋਸ਼ ਲਗਾਇਆ। ਪੁਲੀਸ ਨ ਮਕਾਨ ਮਾਲਕ ਦੇ ਬਿਆਨਾਂ ’ਤੇ ਨੌਜਵਾਨ ਖ਼ਿਲਾਫ਼ ਚੋਰੀ ਦਾ ਕੇਸ ਦਰਜ ਜਾਂਚ ਸ਼ੁਰੂ ਕਰ ਦਿੱਤੀ ਹੈ। ਮਕਾਨ ਮਾਲਕ ਨੇ ਮਹਿਮੜਾ ਪੁਲਸ ਚੌਕੀ ਵਿਚ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਨੂੰ ਉਸ ਦੇ ਘਰ ਵਿੱਚ ਸਬੰਧਤ ਨੌਜਵਾਨ ਨੇ ਹੀ ਗੈਸ ਸਿਲੰਡਰ ਤੋਂ ਇਲਾਵਾ 1000 ਰੁਪਏ ਦੀ ਨਗਦੀ ਚੋਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਚੋਰੀ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਆਪਣੇ ਪੱਧਰ ’ਤੇ ਤਸੱਲੀ ਕਰ ਲਈ ਹੈ। ਇਸ ਲਈ ਮੁਲਜ਼ਮ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
Advertisement
Advertisement