ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਤੀ ਨੂੰ ਜ਼ਹਿਰ ਦੇ ਕੇ ਮਾਰਨ ਵਾਲੀ ਔਰਤ ਖ਼ਿਲਾਫ਼ ਕੇਸ ਦਰਜ

10:00 AM Aug 20, 2024 IST

ਪੱਤਰ ਪ੍ਰੇਰਕ
ਜਲੰਧਰ, 19 ਅਗਸਤ
ਦੋ ਸਾਲ ਪਹਿਲਾਂ ਇੱਕ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ਵਿੱਚ ਪੁਲੀਸ ਨੇ ਅੱਜ ਮ੍ਰਿਤਕ ਦੀ ਪਤਨੀ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਕਰੀਬ 2 ਸਾਲ ਦੀ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਜਲੰਧਰ ਛਾਉਣੀ ਦੇ ਪਿੰਡ ਕੁੱਕੜ ਪਿੰਡ ਦੇ ਰਹਿਣ ਵਾਲੇ ਹੈਪੀ ਦੀ ਪਤਨੀ ਸੋਨੀਆ ਦੇ ਨਾਲ ਕਿਸੇ ਨਾਲ ਨਾਜਾਇਜ਼ ਸਬੰਧ ਸੀ। ਇਸ ਕਾਰਨ ਉਹ ਹਰ ਰੋਜ਼ ਹੈਪੀ ਨੂੰ ਥੋੜ੍ਹਾ-ਥੋੜ੍ਹਾ ਜ਼ਹਿਰ ਦੇ ਰਹੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਦੋਂ ਪੁਲੀਸ ਵੱਲੋਂ ਭੇਜੇ ਗਏ ਵਿਸਰਾ (ਡਿਪ ਫੋਰੈਂਸਿਕ) ਸੈਂਪਲ ਦੀ ਰਿਪੋਰਟ ਆਈ ਤਾਂ ਇਸ ਵਿੱਚ ਇਹ ਗੱਲ ਸਾਹਮਣੇ ਆਈ। ਇਸ ਤੋਂ ਬਾਅਦ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਹੈਪੀ ਦੀ ਪਤਨੀ ਸੋਨੀਆ ਅਤੇ ਉਸ ਦੇ ਪ੍ਰੇਮੀ ਮਨਜਿੰਦਰ ਸਿੰਘ ਵਾਸੀ ਕੁੱਕੜ ਨੂੰ ਨਾਮਜ਼ਦ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਜਲੰਧਰ ਕੈਂਟ ਥਾਣੇ ਦੇ ਐਸਐਚਓ ਹਰਭਜਨ ਲਾਲ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਹੈਪੀ ਦੇ ਪਿਤਾ ਬਲਦੇਵ ਸਿੰਘ ਵਾਸੀ ਕੁੱਕੜ ਪਿੰਡ ਨੇ ਦਿੱਤੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਸ ਦੇ ਲੜਕੇ ਹੈਪੀ ਦਾ ਵਿਆਹ ਕਰੀਬ 17 ਸਾਲ ਪਹਿਲਾਂ ਸੋਨੀਆ ਨਾਲ ਹੋਇਆ ਸੀ। ਉਕਤ ਵਿਆਹ ਤੋਂ ਦੋਵਾਂ ਦੇ 4 ਬੱਚੇ ਸਨ। ਬਲਦੇਵ ਨੇ ਕਿਹਾ ਕਿ ਉਸ ਦੇੇ ਬੇਟੇ ਨੂੰ ਆਪਣੀ ਨੂੰਹ ਦੇ ਨਾਜਾਇਜ਼ ਸਬੰਧਾਂ ਬਾਰੇ ਪਤਾ ਲੱਗ ਗਿਆ ਸੀ। ਹੈਪੀ ਦੀ ਲਾਸ਼ ਪਰਿਵਾਰ ਨੂੰ 10 ਨਵੰਬਰ 2022 ਨੂੰ ਪਿੰਡ ਹੈਰੀਮਾਨਪੁਰ ਨੇੜੇ ਸ਼ੱਕੀ ਹਾਲਾਤ ਵਿੱਚ ਮਿਲੀ ਸੀ। 25 ਨਵੰਬਰ 2022 ਨੂੰ ਸੋਨੀਆ ਘਰੋਂ ਚਲੀ ਗਈ ਸੀ। ਪਰਿਵਾਰ ਵਾਲੇ ਕਾਫੀ ਦੇਰ ਤੱਕ ਸੋਨੀਆ ਦੀ ਭਾਲ ਕਰਦੇ ਰਹੇ ਪਰ ਕੁਝ ਪਤਾ ਨਹੀਂ ਲੱਗਾ। ਪਰਿਵਾਰ ਵੱਲੋਂ ਇਸ ਸਬੰਧੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਸੀ। ਜਦੋਂ ਸੋਨੀਆ ਬਾਰੇ ਕੁਝ ਨਾ ਪਤਾ ਲੱਗਿਆ ਤਾਂ ਪਰਿਵਾਰ ਨੇ ਹੈਪੀ ਦੇ ਕਮਰੇ ਦੀ ਜਾਂਚ ਸ਼ੁਰੂ ਕਰ ਦਿੱਤੀ ਜਿੱਥੋਂ ਪਰਿਵਾਰ ਨੂੰ ਸੋਨੀਆ ਦਾ ਮੋਬਾਈਲ ਮਿਲਿਆ। ਫ਼ੋਨ ਚੈੱਕ ਕਰਨ ’ਤੇ ਸੋਨੀਆ ਨੂੰ ਮਨਜਿੰਦਰ ਨਾਲ ਉਸ ਦੀ ਗੱਲਬਾਤ ਅਤੇ ਕੁਝ ਵੀਡੀਓ ਰਿਕਾਰਡਿੰਗ ਮਿਲੇ। ਫੋਨ ਤੋਂ ਕੁਝ ਸਬੂਤ ਵੀ ਮਿਲੇ ਹਨ, ਜਿਸ ਵਿਚ ਦੋਵੇਂ ਹੈਪੀ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਸਨ। ਇਸ ਤੋਂ ਬਾਅਦ ਪਰਿਵਾਰ ਵੱਲੋਂ ਮਾਮਲੇ ਦੀ ਸ਼ਿਕਾਇਤ ਦਿੱਤੀ ਗਈ।

Advertisement

Advertisement