ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੇਢ ਕਰੋੜ ਦੀ ਠੱਗੀ ਦੇ ਦੋਸ਼ ਹੇਠ ਪੰਚਾਇਤ ਵਿਭਾਗ ਦੇ ਸੁਪਰਡੈਂਟ ਖ਼ਿਲਾਫ਼ ਕੇਸ ਦਰਜ

08:45 AM Sep 20, 2024 IST

ਨਿੱਜੀ ਪੱਤਰ ਪ੍ਰੇਰਕ
ਨਾਭਾ, 19 ਸਤੰਬਰ
ਨਾਭਾ ਪੁਲੀਸ ਨੇ ਇਥੋਂ ਦੇ ਪੰਚਾਇਤ ਵਿਭਾਗ ਦੇ ਸੁਪਰਡੈਂਟ ਦੀਪਕ ਜਿੰਦਲ ਅਤੇ ਉਸ ਦੇ ਦੋਸਤ ਰਾਹੁਲ ਬੱਤਾ ਖ਼ਿਲਾਫ਼ ਕਥਿਤ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਨਾਭਾ ਕੋਤਵਾਲੀ ਵਿੱਚ ਤਿੰਨ ਸਤੰਬਰ ਨੂੰ ਇਹ ਕੇਸ ਬਲਾਕ ਸਮਿਤੀ ਦੇ ਚੇਅਰਮੈਨ ਇੱਛਿਆਮਾਨ ਸਿੰਘ ਸਮੇਤ ਕੁਝ ਹੋਰ ਵਿਅਕਤੀਆਂ ਨਾਲ ਕਥਿਤ 1.5 ਕਰੋੜ ਦੀ ਠੱਗੀ ਦੇ ਦੋਸ਼ ਹੇਠ ਦਰਜ ਕੀਤਾ ਗਿਆ ਸੀ। ਇੱਛਿਆਮਾਨ ਸਿੰਘ ਨੇ ਪਿਛਲੇ ਮਹੀਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਸੁਪਰਡੈਂਟ ਦੀਪਕ ਜਿੰਦਲ ਤੇ ਉਸ ਦਾ ਦੋਸਤ ਰਾਹੁਲ ਬੱਤਾ ਕ੍ਰਿਪਟੋ ਮੁਦਰਾ ਬਿੱਟਕੁਆਇੰਨ ’ਚ ਨਿਵੇਸ਼ ਕਰਨ ਲਈ ਉਕਸਾਉਂਦੇ ਰਹੇ ਪਰ ਇਸ ਦੀ ਜਾਣਕਾਰੀ ਨਾ ਹੋਣ ਕਾਰਨ ਉਨ੍ਹਾਂ ਨੇ ਸਾਫ ਮਨ੍ਹਾ ਕਰ ਦਿੱਤਾ। ਇਸ ਮਗਰੋਂ ਦੀਪਕ ਨੇ ਨੁਕਸਾਨ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। ਸਰਕਾਰੀ ਮੁਲਾਜ਼ਮ ਹੋਣ ਕਾਰਨ ਉਸ ਨੇ ਭਰੋਸੇ ’ਚ ਲੈ ਕੇ ਕਿਸ਼ਤਾਂ ਵਿੱਚ 72 ਲੱਖ ਰੁਪਏ ਲੈ ਲਏ ਅਤੇ ਉਨ੍ਹਾਂ ਵੱਲੋਂ ਗਾਰੰਟੀ ਵਜੋਂ ਦਿੱਤੇ ਚੈੱਕ ਬਾਊਂਸ ਹੋਣ ਲੱਗ ਪਏ। ਡੀਐੱਸਪੀ ਮਾਲੇਰਕੋਟਲਾ ਦੀ ਪੜਤਾਲ ਦੇ ਆਧਾਰ ’ਤੇ ਕੇਸ ਨਾਭਾ ਕੋਤਵਾਲੀ ਵਿਖੇ ਦਰਜ ਕੀਤਾ ਗਿਆ। ਨਾਭਾ ਕੋਤਵਾਲੀ ਦੇ ਐੱਸਐੱਚਓ ਰੌਣੀ ਸਿੰਘ ਨੇ ਦੱਸਿਆ ਕਿ ਦੋ ਹੋਰ ਵਿਅਕਤੀਆਂ ਵੱਲੋਂ ਵੀ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਰਾਹੁਲ ਨੂੰ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ ਅਤੇ ਦੀਪਕ ਦੀ ਭਾਲ ਜਾਰੀ ਹੈ। ਏਡੀਸੀ ਪਟਿਆਲਾ ਐੱਚਐੱਸ ਬੇਦੀ ਨੇ ਦੱਸਿਆ ਕਿ ਦੀਪਕ ਫ਼ਰਾਰ ਹੈ ਤੇ ਦਫਤਰ ਨਹੀਂ ਆ ਰਿਹਾ। ਉਸ ਖ਼ਿਲਾਫ਼ ਕਾਰਵਾਈ ਲਈ ਹੈੱਡਕੁਆਟਰ ਨੂੰ ਲਿਖ ਦਿੱਤਾ ਹੈ।

Advertisement

Advertisement