For the best experience, open
https://m.punjabitribuneonline.com
on your mobile browser.
Advertisement

ਜਾਅਲੀ ਮਾਰਕਾ ਲਗਾ ਕੇ ਮਾਲ ਵੇਚਣ ਵਾਲੇ ਖ਼ਿਲਾਫ਼ ਕੇਸ ਦਰਜ

07:16 AM Apr 05, 2024 IST
ਜਾਅਲੀ ਮਾਰਕਾ ਲਗਾ ਕੇ ਮਾਲ ਵੇਚਣ ਵਾਲੇ ਖ਼ਿਲਾਫ਼ ਕੇਸ ਦਰਜ
Advertisement

ਲੁਧਿਆਣਾ: ਥਾਣਾ ਸਾਹਨੇਵਾਲ ਦੀ ਪੁਲੀਸ ਨੇ ਜਾਅਲੀ ਮਾਰਕਾ ਲਗਾ ਕੇ ਇੰਚੀਟੇਪ ਵੇਚਣ ਦੇ ਦੋਸ਼ ਹੇਠ ਇੱਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਉਸ ਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਗੌਰਵ ਪ੍ਰੀਕ ਫੀਲਡ ਅਪਰੇਸ਼ਨ ਮੈਨੇਜਰ ਸਪੀਡ ਨੈਟਵਰਕਸ ਅਧਿਕਾਰਤ ਫੀਮੈਂਨਸ ਮੈਸਰਜ ਜੁਗਿਆਣਾ ਨੇ ਦੱਸਿਆ ਹੈ ਕਿ ਅਮਨਦੀਪ ਸਿੰਘ ਅਤੇ ਉਸ ਦਾ ਸਾਥੀ ਅਸ਼ਵਨੀ ਭਾਟੀਆ ਹਮਮਸ਼ਵਰਾ ਹੋ ਕੇ ਫੇਸ-4 ਫੋਕਲ ਪੁਆਇੰਟ ’ਤੇ ਕੰਪਨੀ ਦਾ ਨਕਲੀ (ਡੁਪਲੀਕੇਟ) ਕਮਰਸ਼ੀਅਲ ਇੰਚੀਟੇਪ (ਫੀਤਾ) ਬਣਾ ਕੇ ਦੇਸ਼ ਭਰ ਵਿੱਚ ਵੇਚਦੇ ਹਨ। ਪੁਲੀਸ ਪਾਰਟੀ ਨੇ ਛਾਪੇ ਮਾਰ ਕੇ ਅਮਨਦੀਪ ਸਿੰਘ ਨੂੰ ਕਾਬੂ ਕਰ ਕੇ 75 ਇੰਚੀਟੇਪ ਡੁਪਲੀਕੇਟ, 8 ਬੋਰੇ ਕੱਚਾ ਮਾਲ, 10 ਕਿੱਲੋ ਸਟੀਲ ਰੋਲ ਬਰਾਮਦ ਕੀਤਾ ਹੈ। ਥਾਣੇਦਾਰ ਹਰਮੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਅਮਨਦੀਪ ਸਿੰਘ ਮਾਲਕ ਐੱਮਕੇ ਇੰਡਸਟਰੀਜ਼ ਵਾਸੀ ਅਰਬਨ ਅਸਟੇਟ ਫੇਜ਼-1 ਫੋਕਲ ਪੁਆਇੰਟ ਅਤੇ ਅਸ਼ਵਨੀ ਭਾਟੀਆ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।‌ -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×