For the best experience, open
https://m.punjabitribuneonline.com
on your mobile browser.
Advertisement

ਵਣ ਵਿਕਾਸ ਨਿਗਮ ਦੇ ਪ੍ਰਾਜੈਕਟ ਅਫ਼ਸਰ ਖ਼ਿਲਾਫ਼ ਕੇਸ ਦਰਜ

10:31 AM Apr 01, 2024 IST
ਵਣ ਵਿਕਾਸ ਨਿਗਮ ਦੇ ਪ੍ਰਾਜੈਕਟ ਅਫ਼ਸਰ ਖ਼ਿਲਾਫ਼ ਕੇਸ ਦਰਜ
Advertisement

ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 31 ਮਾਰਚ
ਕਰੀਬ 85 ਲੱਖ ਰੁਪਏ ਦੇ ਕੱਟੇ ਹੋਏ ਦਰੱਖਤਾਂ ਦੀ ਲੱਕੜੀ ਖ਼ੁਰਦ ਬੁਰਦ ਕਰਨ ਦੇ ਦੋਸ਼ ਹੇਠ ਸਿਟੀ ਥਾਣਾ ਗੁਰਦਾਸਪੁਰ ਵਿੱਚ ਪੰਜਾਬ ਰਾਜ ਵਣ ਵਿਕਾਸ ਨਿਗਮ ਦੇ ਪ੍ਰਾਜੈਕਟ ਅਫ਼ਸਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਰਣਧੀਰ ਸਿੰਘ ਰੰਧਾਵਾ ਖੇਤਰੀ ਮੈਨੇਜਰ ਪੰਜਾਬ ਸਟੇਟ ਫੋਰੈਸਟ ਡਿਵੈਲਪਮੈਂਟ ਨਿਗਮ, ਅੰਮ੍ਰਿਤਸਰ ਦੀ ਸ਼ਿਕਾਇਤ ’ਤੇ ਉਪ ਪੁਲੀਸ ਕਪਤਾਨ ਦੀ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ।
ਖੇਤਰੀ ਮੈਨੇਜਰ ਰਣਧੀਰ ਸਿੰਘ ਨੇ ਦੱਸਿਆ ਕਿ ਪ੍ਰਹਿਲਾਦ ਸਿੰਘ ਵਾਸੀ ਗਾਦੜੀਆਂ, ਜ਼ਿਲ੍ਹਾ ਗੁਰਦਾਸਪੁਰ ਪੰਜਾਬ ਰਾਜ ਵਣ ਵਿਕਾਸ ਨਿਗਮ, ਲਿਮਟਿਡ ਵਿੱਚ ਬਤੌਰ ਪ੍ਰੋਜੈਕਟ ਅਫ਼ਸਰ, ਗੁਰਦਾਸਪੁਰ ਤਾਇਨਾਤ ਸੀ। ਚੰਡੀਗੜ੍ਹ ਤੋਂ ਆਈ ਇੱਕ ਉੱਚ ਪੱਧਰੀ ਅਧਿਕਾਰੀਆਂ ਦੀ ਟੀਮ ਵੱਲੋਂ ਮੁਆਇਨਾ ਕਰਨ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਵਿੱਤੀ ਸਾਲ 2019-20, 2020-21 ਅਤੇ 2021-22 ਦੌਰਾਨ ਠੇਕੇਦਾਰਾਂ ਨੂੰ ਨੀਲਾਮ ਕੀਤੇ ਗਈ ਲੱਕੜੀ ਦੀ 323 ਦੀ ਖੇਪ ਜੋ ਨਿਗਮ ਦੇ ਡਿੱਪੂਆਂ ਗੁਰਦਾਸਪੁਰ, ਧਾਰੀਵਾਲ, ਗਗੜਭਾਨਾ ਵਿੱਚ ਰੱਖੀ ਗਈ ਸੀ, ਗ਼ਾਇਬ ਸੀ। ਇਨ੍ਹਾਂ ਦੀ ਕੁੱਲ ਕੀਮਤ ਲਗਪੱਗ 85 ਲੱਖ ਰੁਪਏ ਬਣਦੀ ਹੈ। ਅਧਿਕਾਰੀ ਨੇ ਦੱਸਿਆ ਕਿ ਪ੍ਰਾਜੈਕਟ ਅਫ਼ਸਰ ਪ੍ਰਹਿਲਾਦ ਸਿੰਘ ਵੱਲੋਂ ਆਪਣੀ ਤਾਇਨਾਤੀ ਦੌਰਾਨ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਵੱਖ-ਵੱਖ ਠੇਕੇਦਾਰਾਂ ਨੂੰ ਬਿਨਾਂ ਪੇਮੈਂਟ ਪ੍ਰਾਪਤ ਕੀਤੇ ਲੱਕੜੀ ਦੇ ਇਹ ਲੌਟ ਚੁਕਵਾ ਦਿੱਤੇ ਗਏ ਹਨ ਜਿਸ ਕਾਰਨ ਮਹਿਕਮਾ ਪੰਜਾਬ ਰਾਜ ਵਣ ਵਿਕਾਸ ਲਿਮਟਿਡ ਦਾ ਕੁੱਲ 84 ਲੱਖ 66 ਹਜ਼ਾਰ 837 ਰੁਪਏ ਦਾ ਨੁਕਸਾਨ ਹੋਇਆ ਹੈ। ਜਿਸ ਕਾਰਨ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×