ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੀਤਾਰਾਮਨ ਦੀ ਡੀਪਫੇਕ ਵੀਡੀਓ ਸਾਂਝੀ ਕਰਨ ਵਾਲੇ ਖ਼ਿਲਾਫ਼ ਕੇਸ ਦਰਜ

07:17 AM Jul 10, 2024 IST

ਅਹਿਮਦਾਬਾਦ, 9 ਜੁਲਾਈ
ਗੁਜਰਾਤ ਪੁਲੀਸ ਨੇ ਜੀਐੱਸਟੀ ਬਾਰੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੀ ਡੀਪਫੇਕ ਵੀਡੀਓ ਸਾਂਝੀ ਕਰਨ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਸੂਬੇ ਦੇ ਮੰਤਰੀ ਹਰਸ਼ ਸੰਘਵੀ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਸੀਤਾਰਾਮਨ ਨੂੰ ਇਸ ਵੀਡੀਓ ਕਲਿੱਪ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਗੁੱਡਜ਼ ਐਂਡ ਸਰਵਿਸਿਜ਼ ਟੈਕਸ ਨੂੰ ‘ਗੋਪਨੀਆ ਸੂਚਨਾ ਟੈਕਸ’ ਆਖਦੇ ਦਿਖਾਇਆ ਗਿਆ ਹੈ। ਇਹ ਵੀਡੀਓ ਚਿਰਾਗ ਨਾਮ ਦੇ ਵਿਅਕਤੀ ਵੱਲੋਂ ਆਪਣੇ ‘ਐਕਸ’ ਅਕਾਊਂਟ ਤੋਂ ਸਾਂਝੀ ਕੀਤੀ ਗਈ ਸੀ। ਪਟੇਲ ਦੀ ‘ਐਕਸ’ (ਜੋ ਪਹਿਲਾਂ ਟਵਿੱਟਰ ਹੁੰਦਾ ਸੀ) ’ਤੇ ਬਣਾਈ ਪ੍ਰੋਫਾਈਲ ਮੁਤਾਬਕ, ਉਹ ਅਮਰੀਕਾ ਦਾ ਵਸਨੀਕ ਹੈ। ਸ੍ਰੀ ਸੰਘਵੀ ਨੇ ਕਿਹਾ, ‘‘ਨਾਗਰਿਕਾਂ ਨੂੰ ਗੁੰਮਰਾਹ ਕਰਨ ਲਈ ਡੀਪਫੇਕ ਵੀਡੀਓ ਫੈਲਾਉਣੀ ਘਿਨਾਉਣੀ ਕਾਰਵਾਈ ਹੈ।’’ ਉਨ੍ਹਾਂ ਟਵੀਟ ਕੀਤਾ, ‘‘ਪੁਲੀਸ ਨੇ ਵੀਡੀਓ ਸਾਂਝੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।’’ -ਪੀਟੀਆਈ

Advertisement

Advertisement