For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਡਿਊਟੀ ’ਚ ਵਿਘਨ ਪਾਉਣ ਵਾਲੇ ਵਿਰੁੱਧ ਕੇਸ ਦਰਜ

10:26 AM Aug 18, 2024 IST
ਸਰਕਾਰੀ ਡਿਊਟੀ ’ਚ ਵਿਘਨ ਪਾਉਣ ਵਾਲੇ ਵਿਰੁੱਧ ਕੇਸ ਦਰਜ
Advertisement

ਪੱਤਰ ਪ੍ਰੇਰਕ
ਦੇਵੀਗੜ੍ਹ, 17 ਅਗਸਤ
ਥਾਣਾ ਜੁਲਕਾਂ ਵਿੱਚ ਤਹਿਸੀਲ ਦੁੱਧਨਸਾਧਾਂ ਦੀ ਸਾਬਕਾ ਤਹਿਸੀਲਦਾਰ ਨੂੰ ਬਲੈਕਮੇਲ ਕਰਨ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਵਾਲੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਥਾਣਾ ਜੁਲਕਾਂ ਦੀ ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਤਹਿਸੀਲ ਦੁੱਧਨਸਾਧਾਂ ਦੀ ਸਾਬਕਾ ਤਹਿਸੀਲਦਾਰ ਮਨਦੀਪ ਕੌਰ ਵਾਸੀ ਪਟਿਆਲਾ ਨੇ ਅਸ਼ੋਕ ਕੁਮਾਰ ਵਾਸੀ ਬਹਾਦਰਪੁਰ ਛੰਨਾ ਵਿਰੁੱਧ ਸ਼ਿਕਾਇਤ ਦਰਜ ਕਰਾਈ ਹੈ ਕਿ ਜਦੋਂ ਉਹ ਤਹਿਸਲ ਦੁੱਧਨਸਾਧਾਂ ’ਚ ਤਹਿਸੀਲਦਾਰ ਤਾਇਨਾਤ ਸੀ ਤਾਂ ਅਸ਼ੋਕ ਕੁਮਾਰ ਉਸ ਕੋਲ ਆਇਆ ਸੀ ਕਿ ਜੇਕਰ ਉਹ ਉਸ ਦੇ ਕਹਿਣ ’ਤੇ ਲੋਕਾਂ ਦੇ ਕੰਮ ਕਰੇ ਤਾਂ ਉਹ ਉਨ੍ਹਾਂ ਨੂੰ ਮੋਟੀ ਕਮਾਈ ਕਰਵਾ ਸਕਦਾ ਹੈ, ਪਰ ਤਹਿਸੀਲਦਾਰ ਵੱਲੋਂ ਉਸ ਨੂੰ ਜਵਾਬ ਦੇਣ ’ਤੇ ਮੁਲਜ਼ਮ ਨੇ ਉਸ ਨੂੰ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਅਤੇ ਡਿਊਟੀ ਵਿੱਚ ਵਿਘਨ ਪਾਇਆ।

Advertisement

Advertisement
Advertisement
Author Image

Advertisement