ਚੀਫ਼ ਜਸਟਿਸ ਨੂੰ ਬਦਨਾਮ ਕਰਨ ਦੇ ਦੋਸ਼ਾਂ ਹੇਠ ਵਿਅਕਤੀ ’ਤੇ ਮਾਮਲਾ ਦਰਜ
ਕੋਲਕਾਤਾ, 11 ਸਤੰਬਰ
ਪੱਛਮੀ ਬੰਗਾਲ ਦੇ ਇਕ ਵਿਅਕਤੀ ’ਤੇ ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ’ਤੇ ਫਰਜ਼ੀ ਖ਼ਬਰ ਚਲਾਉਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਪੱਛਮੀ ਬੰਗਾਲ ਪੁਲੀਸ ਨੇ ‘ਐਕਸ’ ਤੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਅਵਿਸ਼ਵਾਸ ਪੈਦਾ ਕਰਨ ਅਤੇ ਜਨਤਕ ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਮਾਨਯੋਗ ਚੀਫ਼ ਜਸਟਿਸ ਨੂੰ ਬਦਨਾਮ ਅਤੇ ਸਰਬਉੱਚ ਅਦਾਲਤ ਦੇ ਸਤਿਕਾਰ ਤੇ ਹਮਲਾ ਕਰਨ ਲਈ ਫਰਜ਼ੀ ਖਬਰ ਚਲਾਈ ਗਈ। ਜਿਸ ਦੇ ਮੱਦੇਨਜ਼ਰ ਕ੍ਰਿਸ਼ਨਗੰਜ ਪੁਲੀਸ ਥਾਣੇ ਵਿਚ ਫੂਲਵਾੜੀ ਦੇ ਸੁਜੀਤ ਹਲਦਾਰ ਦੇ ਖ਼ਿਲਾਫ਼ ਇਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੱਛਮੀ ਬੰਗਾਲ ਪੁਲੀਸ ਨੇ ਲੋਕਾਂ ਨੂੰ ਫਰਜ਼ੀ ਖਬਰ ਨੂੰ ਅੱਗੇ ਨਾ ਸਾਂਝਾ ਕਰਨ ਲਈ ਵੀ ਕਿਹਾ ਹੈ। -ਪੀਟੀਆਈ
🚨 Fake news was circulated on social media to intentionally defame the Hon'ble Chief Justice of India and attack the dignity of the Supreme Court, aiming to incite distrust and disturb public peace. A case has been registered against Sujit Haldar of Fulbari, Krishnaganj PS…
— Krishnanagar Police District (@KrishnanagarPD) September 10, 2024