ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਘੁਟਾਲੇ ਦੇ ਮਾਮਲੇ ’ਚ ਸਾਬਕਾ ਸੈਕਟਰੀ ਖ਼ਿਲਾਫ਼ ਕੇਸ ਦਰਜ

07:12 AM Jun 10, 2024 IST

ਪੱਤਰ ਪ੍ਰੇਰਕ
ਤਲਵਾੜਾ, 9 ਜੂਨ
ਇੱਥੇ ਨੇੜਲੇ ਪਿੰਡ ਭਟੇੜ ਦੀ ਵਿਵਾਦਾਂ ਵਿਚ ਘਿਰੀ ਸਹਿਕਾਰੀ ਸੁਸਾਇਟੀ ’ਚ ਲੱਖਾਂ ਰੁਪਏ ਦੇ ਘੁਟਾਲੇ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਵਿਭਾਗ ਦੀ ਮੁੱਢਲੀ ਜਾਂਚ ’ਚ ਘੁਟਾਲੇ ਦੇ ਦੋਸ਼ ਸੁਸਾਇਟੀ ਦੇ ਸਾਬਕਾ ਸੈਕਟਰੀ ਅਜੈ ਕੁਮਾਰ ’ਤੇ ਲੱਗੇ ਹਨ। ਸਥਾਨਕ ਪੁਲੀਸ ਨੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਮੁਕੇਰੀਆਂ ਦੇ ਬਿਆਨਾਂ ’ਤੇ ਸਾਬਕਾ ਸੈਕਟਰੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਤਲਵਾੜਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ‘ਦਿ ਭਟੇੜ ਬਹੁਮੰਤਵੀ ਸਹਿਕਾਰੀ ਸਭਾ ਲਿਮਟਿਡ ਦੇ ਸਾਬਕਾ ਸੈਕਟਰੀ ਅਜੈ ਕੁਮਾਰ ਪੁੱਤਰ ਗੁਰਪ੍ਰਸ਼ਾਦ ਵਾਸੀ ਪਿੰਡ ਤੇ ਡਾਕਖਾਨਾ ਭਟੇੜ ਖ਼ਿਲਾਫ਼ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਮੁਕੇਰੀਆਂ ਨੇ ਕਰਜ਼ਦਾਰ ਮੈਂਬਰਾਂ ਦੇ ਨਾਂ ’ਤੇ 42 ਲੱਖ 72 ਹਜ਼ਾਰ 787 ਰੁਪਏ ਦੀ ਹੇਰਾਫ਼ੇਰੀ ਕਰਨ ਦੇ ਦੋਸ਼ ਹੇਠ ਸ਼ਿਕਾਇਤ ਦਰਜ ਕਰਵਾਈ ਸੀ। ਪੁਲੀਸ ਦੀ ਜਾਂਚ ਤੋਂ ਬਾਅਦ ਅਜੈ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Advertisement

Advertisement