ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਸ਼ਨ ’ਚ ਹੇਰਾਫੇਰੀ ਦੇ ਦੋਸ਼ ਹੇਠ ਡਿੱਪੂ ਹੋਲਡਰ ਖ਼ਿਲਾਫ਼ ਕੇਸ ਦਰਜ

07:57 AM May 24, 2024 IST

ਪੱਤਰ ਪ੍ਰੇਰਕ
ਯਮੁਨਾਨਗਰ, 23 ਮਈ
ਪੁਲੀਸ ਨੇ ਰਾਸ਼ਨ ਵਿੱਚ ਹੇਰਾਫੇਰੀ ਦੇ ਦੋਸ਼ ਵਿੱਚ ਈਸਟ ਭਾਟੀਆ ਨਗਰ ਦੇ ਇੱਕ ਡਿੱਪੂ ਹੋਲਡਰ ਮਾਲਤੀ ਮਹਿੰਦਰੋ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਕਰਨ ’ਤੇ ਡਿੱਪੂ ਵਿੱਚ ਰਾਸ਼ਨ ਦਾ ਸਟਾਕ ਘੱਟ ਪਾਇਆ ਗਿਆ। ਜਾਣਕਾਰੀ ਅਨੁਸਾਰ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਡਿਪਟੀ ਫੂਡ ਸਪਲਾਈ ਇੰਸਪੈਕਟਰ ਸਤਿਆਵੀਰ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਈਸਟ ਭਾਟੀਆ ਨਗਰ ਦੇ ਇੱਕ ਡਿੱਪੂ ਹੋਲਡਰ ਖਿਲਾਫ ਸ਼ਿਕਾਇਤ ਮਿਲੀ ਸੀ। ਜਾਂਚ ਦੌਰਾਨ ਡਿੱਪੂ ’ਚ 33.98 ਕੁਇੰਟਲ ਕਣਕ ਘੱਟ ਪਾਈ ਗਈ। ਇਸੇ ਤਰ੍ਹਾਂ 336 ਲੀਟਰ ਸਰ੍ਹੋਂ ਦਾ ਤੇਲ, 27 ਕਿਲੋ ਚੀਨੀ, 1263 ਕੁਇੰਟਲ ਬਾਜਰਾ ਅਤੇ 41.18 ਕੁਇੰਟਲ ਆਟਾ ਸਟਾਕ ਤੋਂ ਘੱਟ ਪਾਇਆ ਗਿਆ। ਇਸ ਸਬੰਧੀ ਜਦੋਂ ਡਿੱਪੂ ਹੋਲਡਰ ਨਾਲ ਗੱਲ ਕੀਤੀ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement