For the best experience, open
https://m.punjabitribuneonline.com
on your mobile browser.
Advertisement

ਕਾਰੋਬਾਰੀ ਖ਼ਿਲਾਫ਼ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ

07:17 AM Jun 03, 2024 IST
ਕਾਰੋਬਾਰੀ ਖ਼ਿਲਾਫ਼ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ
Advertisement

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 2 ਜੂਨ
ਭਵਾਨੀਗੜ੍ਹ ਪੁਲੀਸ ਵੱਲੋਂ 50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਇੱਥੋਂ ਦੇ ਇਕ ਕਾਰੋਬਾਰੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਗਿਆਨ ਚੰਦ ਅਤੇ ਉਸ ਦੀ ਪਤਨੀ ਦਰਸ਼ਨਾਂ ਦੇਵੀ ਵਾਸੀ ਭਵਾਨੀਗੜ੍ਹ ਨੇ ਪੁਲੀਸ ਨੂੰ ਸ਼ਿਕਾਇਤ ਲਿਖਾਈ ਕਿ ਨਿਤਿਨ ਵਾਸੀ ਭਵਾਨੀਗੜ੍ਹ ਨੇ ਆਪਣੇ ਕਾਰੋਬਾਰ ਲਈ ਉਨ੍ਹਾਂ ਤੋਂ 50 ਲੱਖ ਰੁਪਏ ਹੱਥ ਉਧਾਰ ਲਏ ਸਨ। ਪੈਸਿਆਂ ਦੀ ਗਾਰੰਟੀ ਵੱਜੋਂ ਨਿਤਿਨ ਦੀ ਮਾਤਾ ਪੂਜਾ ਨੇ ਆਪਣੀ 270 ਗਜ਼ ਦੀ ਜਾਇਦਾਦ ਰੱਖੀ ਸੀ ਕਿ ਜੇਕਰ ਪੈਸੇ ਵਾਪਸ ਨਾ ਕੀਤੇ ਤਾਂ ਉਹ ਉਕਤ ਜਾਇਦਾਦ ਨੂੰ ਵੇਚ ਕੇ ਪੈਸੇ ਵਾਪਸ ਕਰ ਦੇਵੇਗੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਦੋਵੇਂ ਮਾਂ ਪੁੱਤ ਨੇ ਉਕਤ ਜਾਇਦਾਦ ਕਿਸੇ ਹੋਰ ਔਰਤ ਦੇ ਨਾਂ ਚੜ੍ਹਵਾ ਦਿੱਤੀ। ਜਦੋਂ ਉਨ੍ਹਾਂ ਨੇ ਪੈਸੇ ਮੰਗੇ ਤਾਂ ਨਿਤਿਨ ਨੇ ਉਨ੍ਹਾਂ ਨੂੰ 22 ਲੱਖ ਰੁਪਏ ਦਾ ਚੈੱਕ ਦੇ ਦਿੱਤਾ ਪਰ ਜਦੋਂ ਸ਼ਿਕਾਇਤਕਰਤਾ ਨੇ ਉਕਤ ਚੈੱਕ ਬੈਂਕ ਵਿਚ ਲਗਾਇਆ ਤਾਂ ਬੈਂਕ ਖਾਤੇ ਵਿੱਚ ਪੈਸੇ ਨਾ ਹੋਣ ਕਾਰਨ ਚੈੱਕ ਬਾਊਂਸ ਹੋ ਗਿਆ। ਇਸ ਕਾਰਨ ਉਹ ਮਾਨਸਿਕ ਤੌਰ ’ਤੇ ਭਾਰੀ ਪ੍ਰੇਸ਼ਾਨ ਹੋ ਗਏ।ਥਾਣਾ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਨਿਤਿਨ ਅਤੇ ਉਸ ਦੀ ਮਾਂ ਪੂਜਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Advertisement

Advertisement
Advertisement
Author Image

Advertisement