ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦੇਸ਼ ਰਹਿੰਦੇ ਭਰਾ ਦੀ ਜ਼ਮੀਨ ਦੇ ਠੇਕੇ ਤੋਂ ਮੁੱਕਰਨ ’ਤੇ ਭਰਾ ਖ਼ਿਲਾਫ਼ ਕੇਸ ਦਰਜ

10:50 AM Sep 25, 2024 IST

ਜਗਰਾਉਂ (ਪੱਤਰ ਪ੍ਰੇਰਕ):

Advertisement

ਪਿੰਡ ਭੂੰਦੜੀ ਦੇ ਰਣਧੀਰ ਸਿੰਘ ਹਾਲ ਵਾਸੀ ਇੰਗਲੈਂਡ ਨੇ ਆਪਣੇ ਸਕੇ ਭਰਾ ਖ਼ਿਲਾਫ਼ ਜ਼ਮੀਨ ਦੀ ਮਾਲਕੀ ਤੇ ਠੇਕੇ ਸਬੰਧੀ ਦਿੱਤੀ ਸ਼ਿਕਾਇਤ ’ਤੇ ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਦੇ ਹੁਕਮਾਂ ਉੱਤੇ ਜਾਂਚ ਉਪਰੰਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਰਣਧੀਰ ਸਿੰਘ ਨੇ ਦਿੱਤੀ ਸ਼ਿਕਾਇਤ ਰਾਹੀਂ ਦੱਸਿਆ ਕਿ ਉਸਨੂੰ ਪਰਿਵਾਰਕ ਵੰਡ ਉਪਰੰਤ ਪਿੰਡ ਭੂੰਦੜੀ ਵਿੱਚ 17 ਏਕੜ ਜ਼ਮੀਨ ਮਿਲੀ ਸੀ। ਵੰਡ ਹੋਣ ਤੋਂ ਬਾਅਦ ਉਹ ਸਾਲ 2022 ਵਿੱਚ ਵਾਪਸ ਇੰਗਲੈਂਡ ਚਲਾ ਗਿਆ ਤੇ ਆਪਣੇ ਹਿੱਸੇ ਦੀ ਜ਼ਮੀਨ ਕਿਸਾਨ ਹਰੀ ਸਿੰਘ ਨੂੰ ਠੇਕੇ ’ਤੇ ਦੇ ਗਿਆ। ਉਸ ਨੇ ਦੋਸ਼ ਲਾਇਆ ਕਿ ਬਾਅਦ ਵਿੱਚ ਉਸਦੇ ਭਰਾ ਅਮਰੀਕ ਸਿੰਘ ਨੇ ਆਪਣੇ ਕਿਸੇ ਪਹਿਚਾਣ ਵਾਲੇ ਨੂੰ ਇਹ ਕਹਿਕੇ ਜ਼ਮੀਨ ਠੇਕੇ ’ਤੇ ਵਹਾ ਦਿੱਤੀ ਕਿ ਉਸਦੀ ਵੰਡ ਹੋਣ ਤੋਂ ਪਹਿਲਾਂ 2024 ਤੱਕ ਜ਼ੁਬਾਨ ਹੋਈ ਹੈ ਅਤੇ ਜ਼ਮੀਨ ਦਾ ਬਣਦਾ ਠੇਕਾ ਦੇਣ ਦਾ ਵਾਅਦਾ ਕਰ ਲਿਆ। ਠੇਕਾ ਦੇਣ ਦਾ ਸਮਾਂ ਬੀਤਣ ਦੇ ਬਾਵਜੂਦ ਅਮਰੀਕ ਸਿੰਘ ਨੇ ਰਣਧੀਰ ਸਿੰਘ ਨੂੰ ਕੋਈ ਪੈਸਾ ਨਹੀਂ ਦਿੱਤਾ। ਪੁਲੀਸ ਨੇ ਇਸ ਮਾਮਲੇ ਦੀ ਜਾਂਚ ਉਪਰੰਤ ਅਮਰੀਕ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement
Advertisement