For the best experience, open
https://m.punjabitribuneonline.com
on your mobile browser.
Advertisement

ਹਮਲਾ ਕਰਨ ਵਾਲੇ ਖ਼ਿਲਾਫ਼ ਕੇਸ ਦਰਜ

06:41 AM Aug 05, 2024 IST
ਹਮਲਾ ਕਰਨ ਵਾਲੇ ਖ਼ਿਲਾਫ਼ ਕੇਸ ਦਰਜ
Advertisement

ਪੱਤਰ ਪ੍ਰੇਰਕ
ਰਤੀਆ, 4 ਅਗਸਤ
ਸਦਰ ਥਾਣਾ ਪੁਲੀਸ ਨੇ ਬੀਤੇ ਦਿਨੀਂ ਪਿੰਡ ਕਲੰਦਰਗੜ੍ਹ ਢਾਣੀ ਵਿੱਚ ਸ਼ਹਿਰ ਦੇ ਇਕ ਦੋਧੀ ’ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ ਹੇਠ ਜਸਪ੍ਰੀਤ ਉਰਫ ਜੱਸੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜ਼ਖਮੀ ਵਿਅਕਤੀ ਦੀ ਪਛਾਣ ਦੋਧੀ ਦੇਵਰਾਜ ਵਾਸੀ ਵਾਰਡ ਨੰਬਰ 11 ਟਿੱਬਾ ਕਲੋਨੀ ਵਜੋਂ ਹੋਈ ਹੈ। ਹਿਸਾਰ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਦੋਧੀ ਦੇਵਰਾਜ ਨੇ ਪੁਲੀਸ ਅੱਗੇ ਬਿਆਨ ਦਿੰਦੇ ਹੋਏ ਦੱਸਿਆ ਕਿ ਬੀਤੀ ਸ਼ਾਮ ਉਹ ਪਿੰਡ ਕਲੰਦਰਗੜ੍ਹ ਢਾਣੀ ਦੇ ਜਸਪ੍ਰੀਤ ਸਿੰਘ ਦੇ ਘਰ ਦੁੱਧ ਪਾਉਣ ਗਿਆ ਸੀ, ਜਦੋਂ ਉਸ ਨੇ ਦੁੱਧ ਦੇ ਪੈਸੇ ਮੰਗੇ ਤਾਂ ਜਸਪ੍ਰੀਤ ਸਿੰਘ ਨੇ ਉਸ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਨੇ ਗੁਆਂਢੀਆਂ ਦੇ ਘਰ ਵਿੱਚ ਵੜ ਕੇ ਜਾਨ ਬਚਾਈ ਤੇ ਉੱਥੇ ਹੀ ਡਿੱਗ ਗਿਆ। ਪਰਮਜੀਤ ਸਿੰਘ ਨੇ ਉਸ ਨੂੰ ਇਲਾਜ ਲਈ ਰਤੀਆ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਸੀ, ਪਰ ਡਾਕਟਰਾਂ ਨੇ ਉਸ ਨੂੰ ਅਗਰੋਹਾ ਮੈਡੀਕਲ ਰੈਫਰ ਕਰ ਦਿੱਤਾ। ਮੁਲਜ਼ਮ ਖ਼ਿਲਾਫ ਕੇਸ ਦਰਜ ਕਰ ਲਿਆ ਹੈ।

Advertisement

Advertisement
Advertisement
Author Image

Advertisement