ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧੋਖਾਧੜੀ ਦੇ ਦੋਸ਼ ਹੇਠ ਛੇ ਖ਼ਿਲਾਫ਼ ਕੇਸ ਦਰਜ

10:13 AM Sep 16, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਸਤੰਬਰ
ਪੁਲੀਸ ਨੇ ਧੋਖਾਧੜੀ ਦੇ ਤਿੰਨ ਮਾਮਲਿਆਂ ਵਿੱਚ ਛੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਕੇਸ ਦਰਜ ਕੀਤੇ ਹਨ। ਥਾਣਾ ਮੋਤੀ ਨਗਰ ਦੀ ਪੁਲੀਸ ਨੇ ਆਨਲਾਈਨ ਸ਼ੇਅਰ ਖਰੀਦਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਧੋਖਾਧੜੀ ਦੇ ਦੋਸ਼ ਹੇਠ ਅੰਤਰਰਾਜੀ ਗਰੋਹ ਦੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਪ੍ਰੀਤੇਸ਼ ਕੁਮਾਰ ਵਾਸੀ ਵਡੋਦਰਾ (ਗੁਜਰਾਤ), ਖੇਮਾ ਰਾਮ ਵਾਸੀ ਬਾੜਮੇਰ (ਰਾਜਸਥਾਨ), ਹੇਮੰਤ ਸੀ ਵਾਸੀ ਦਿੱਲੀ ਅਤੇ ਘੀਸਾਰਾਮ ਸ਼ਰਮਾ ਵਾਸੀ ਜੋਧਪੁਰ ਵਜੋਂ ਹੋਈ ਹੈ। ਇਸੇ ਤਰ੍ਹਾਂ ਮੈ: ਸੋਨੀ ਸਟੀਲ ਸ਼ਟਰਿੰਗ ਕੰਪਨੀ ਉਪਕਾਰ ਨਗਰ ਜਲੰਧਰ ਦੇ ਮੋਹਿਤ ਸੋਨੀ ਅਤੇ ਸੈਕਟਰ 32-ਏ ਚੰਡੀਗੜ੍ਹ ਰੋਡ ਵਾਸੀ ਬਬਨੀਤ ਕੌਰ ਦੀਆਂ ਸ਼ਿਕਾਇਤਾਂ ’ਤੇ ਕ੍ਰਮਵਾਰ ਮਹੇਸ਼ ਕੁਮਾਰ ਅਤੇ ਰੋਹਨ ਭਾਟੀਆ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ।

Advertisement

Advertisement