For the best experience, open
https://m.punjabitribuneonline.com
on your mobile browser.
Advertisement

ਲੁੱਟ ਮਾਮਲੇ ’ਚ ਛੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ

07:14 AM Jun 11, 2024 IST
ਲੁੱਟ ਮਾਮਲੇ ’ਚ ਛੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ
Advertisement

ਪੱਤਰ ਪ੍ਰੇਰਕ
ਫਗਵਾੜਾ, 10 ਜੂਨ
ਇੱਥੇ ਇੱਕ ਵਿਅਕਤੀ ਪਾਸੋਂ ਫ਼ੋਨ ਕਰਨ ਦੇ ਬਹਾਨੇ ਮੋਬਾਈਲ ਲੈ ਕੇ ਉਸ ਨੂੰ ਹਨੇਰੇ ’ਚ ਲਿਜਾ ਕੇ ਚਾਕੂ ਦਿਖਾ ਕੇ ਉਸ ਪਾਸੋਂ ਪੈਸੇ ਖੋਹਣ ਦੇ ਮਾਮਲੇ ’ਚ ਸਤਨਾਮਪੁਰਾ ਪੁਲੀਸ ਨੇ ਅੱਧੀ ਦਰਜਨ ਮੈਂਬਰਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਵਿਸ਼ਾਲ ਚੌਧਰੀ ਪੁੱਤਰ ਸਵਰਗੀ ਜੈ ਦੇਵ ਚੌਧਰੀ ਵਾਸੀ ਸਤਿਆ ਕੁਟੀਰ ਪੁਰਾਣਾ ਜਵਾਰ ਨਗਰ ਲਾਡੋਵਾਲੀ ਰੋਹ ਜਲੰਧਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਲਾਅ ਗੇਟ ਮਹੇੜੂ ਆਪਣੇ ਪੀ.ਜੀ. ’ਚ ਰਹਿੰਦਾ ਹੈ ਤੇ ਆਪਣਾ ਕੰਮਕਾਰ ਕਰਦਾ ਹੈ ਤੇ ਰਾਤ 1.30 ਵਜੇ ਜਦੋਂ ਉਹ ਆਪਣੇ ਘਰ ਨੂੰ ਜਾਣ ਲੱਗਾ ਤਾਂ ਉਸਨੂੰ ਇੱਕ ਲੜਕੀ ਨੇ ਆਵਾਜ਼ ਮਾਰੀ ਤੇ ਫ਼ੋਨ ਕਰਨ ਲਈ ਉਸਦਾ ਮੋਬਾਈਲ ਮੰਗਿਆ ਜਿਸ ਨੂੰ ਉਸ ਨੇ ਫ਼ੋਨ ਦੇ ਦਿੱਤਾ। ਇਸ ਤੋਂ ਬਾਅਦ ਉਹ ਲੜਕੀ ਉਸਦਾ ਫ਼ੋਨ ਲੈ ਕੇ ਪਿਛਲੀ ਗਲੀ ’ਚ ਚਲੀ ਗਈ ਤੇ ਉਹ ਵੀ ਉਸਦੇ ਪਿੱਛੇ ਚਲਾ ਗਿਆ ਜਿੱਥੇ ਕੁੱਝ ਲੜਕੇ ਤੇ ਲੜਕੀਆਂ ਖੜ੍ਹੀਆਂ ਸਨ ਜਿਨ੍ਹਾਂ ਨੇ ਉਸਨੂੰ ਚਾਕੂ ਦਿਖਾਇਆ ਤੇ ਉਸਨੂੰ ਸਾਰਾ ਕੁੱਝ ਕੱਢਣ ਲਈ ਕਿਹਾ ਤੇ ਉਸਦੀ ਜੇਬ੍ਹ ’ਚੋਂ ਜਬਰੀ 5 ਹਜ਼ਾਰ ਰੁਪਏ ਕੱਢ ਲਏ ਤੇ ਉਸ ਨਾਲ ਧੱਕਾ ਮੁੱਕੀ ਕੀਤੀ। ਜਦੋਂ ਉਸ ਵੱਲੋਂ ਬਚਾਅ ਲਈ ਰੌਲਾ ਪਾਇਆ ਤਾਂ ਇਹ ਉਸਦਾ ਮੋਬਾਈਲ ਸੁੱਟ ਕੇ ਦੌੜ ਗਏ। ਪੁਲੀਸ ਨੇ ਕਾਰਵਾਈ ਕਰਦਿਆਂ ਜੋਤੀ ਪਤਨੀ ਮੋਨੂੰ ਵਾਸੀ ਰੋਸਾ, ਸੀਮਾ ਪਤਨੀ ਰਾਜੂ ਵਾਸੀ ਪਿੰਡ ਚਾਚੋਕੀ, ਸਿਮਰਨ ਪਤਨੀ ਗੌਰਵ ਵਾਸੀ ਮੁਹੱਲਾ ਗੜਾ ਜਲੰਧਰ, ਰਜਨੀ ਪਤਨੀ ਵਿਕਾਸ ਵਾਸੀ ਗੜਾ ਜਲੰਧਰ, ਕੁਲਦੀਪ ਕੌਰ ਪਤਨੀ ਗੁਰਦਿਆਲ ਸਿੰਘ ਵਾਸੀ ਮੁਹੱਲਾ ਕ੍ਰਿਸ਼ਨਾ ਨਗਰ ਜਲੰਧਰ, ਸਾਹਿਲ ਵਾਸੀ ਮੁਹੱਲਾ ਕ੍ਰਿਸ਼ਨਾ ਨਗਰ ਨੂੰ ਕਾਬੂ ਕਰ ਕੇ ਇਸ ਪਾਸੋਂ ਇੱਕ ਚਾਕੂ ਕਮਾਨੀਦਾਰ ਤੇ 2200 ਰੁਪਏ ਦੀ ਕਰੰਸੀ ਬਰਾਮਦ ਕੀਤੀ ਹੈ।

Advertisement

ਲੁੱਟ-ਖੋਹ ਦੀਆਂ ਦੋ ਵਾਰਦਾਤਾਂ ਹੱਲ

ਤਰਨ ਤਾਰਨ (ਪੱਤਰ ਪ੍ਰੇਰਕ): ਇਲਾਕੇ ਵਿੱਚ ਵਾਰਦਾਤ ਕਰ ਕੇ ਫ਼ਰਾਰ ਹੁੰਦੇ ਦੋ ਲੁਟੇਰਿਆਂ ਨੂੰ ਥਾਣਾ ਖਾਲੜਾ ਦੇ ਪੁਲੀਸ ਅਧਿਕਾਰੀ ਏਐੱਸਆਈ ਹਰੀ ਸਿੰਘ ਦੀ ਅਗਵਾਈ ਹੇਠ ਗਸ਼ਤ ਦੌਰਾਨ ਕਾਬੂ ਕਰ ਲਿਆ ਗਿਆ ਹੈ ਜਦਕਿ ਮੁਲਜ਼ਮਾਂ ਦਾ ਇੱਕ ਸਾਥੀ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਅਧਿਕਾਰੀ ਹਰੀ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਲੁਟੇਰਿਆਂ ਦੀ ਸ਼ਨਾਖਤ ਗੁਰਲਾਲ ਸਿੰਘ ਅਤੇ ਸ਼ਾਹਲਾ ਸਿੰਘ ਵਾਸੀ ਪਿੰਡ ਸੋਹਲ ਜਦਕਿ ਫ਼ਰਾਰ ਮੁਲਜ਼ਮ ਦੀ ਪਛਾਣ ਗੁਰਵਿੰਦਰ ਸਿੰਘ ਸ਼ਾਲੂ ਵਜੋਂ ਹੋਈ ਹੈ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਲੁਟੇਰੇ ਨਹਿਰੀ ਵਿਭਾਗ ਵਿੱਚ ਕੰਮ ਕਰਦੇ ਇੱਕ ਮੁਲਾਜ਼ਮ ਅਮਰਜੀਤ ਸਿੰਘ ਤੋਂ 1200 ਰੁਪਏ ਤੇ ਮੋਬਾਈਲ ਵਗੈਰਾ ਲੁੱਟ ਕੇ ਫ਼ਰਾਰ ਹੋ ਰਹੇ ਸਨ ਕਿ ਪੁਲੀਸ ਅਧਿਕਾਰੀ ਹਰੀ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਦੋ ਲੁਟੇਰਿਆਂ ਨੂੰ ਕਾਬੂ ਕਰ ਲਿਆ| ਪੁਲੀਸ ਨੇ ਲੁਟੇਰਿਆਂ ਤੋਂ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ| ਇਸ ਸਬੰਧੀ ਖਾਲੜਾ ਪੁਲੀਸ ਨੇ ਧਾਰਾ 379-ਬੀ ਅਤੇ 120-ਬੀ ਅਧੀਨ ਕੇਸ ਦਰਜ ਕੀਤਾ ਹੈ|

Advertisement
Author Image

Advertisement
Advertisement
×