ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਲੀਸ ’ਤੇ ਹਮਲਾ ਕਰਨ ਦੇ ਦੋਸ਼ ਹੇਠ ਸੱਤ ਜਣਿਆਂ ਖ਼ਿਲਾਫ਼ ਕੇਸ ਦਰਜ

06:55 AM Jul 24, 2024 IST

ਗੁਰਨਾਮ ਸਿੰਘ ਚੌਹਾਨ
ਪਾਤੜਾਂ, 23 ਜੁਲਾਈ
ਪੁਲੀਸ ’ਤੇ ਹਮਲਾ ਕਰਨ ਅਤੇ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਤਹਿਤ 7 ਜਣਿਆਂ ਨੂੰ ਨਾਮਜ਼ਦ ਕਰਕੇ ਕਈ ਅਣਪਛਾਤੇ ਖ਼ਿਲਾਫ਼ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਥਾਣਾ ਪਾਤੜਾਂ ਦੇ ਮੁਖੀ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ 21 ਜੁਲਾਈ ਦੀ ਰਾਤ ਨੂੰ ਤਲਵਿੰਦਰ ਸਿੰਘ ਦਾ ਫੋਨ ਆਇਆ ਕਿ ਪਿੰਡ ਮੌਲਵੀਵਾਲਾ ਵਿੱਚ ਗੁਰਪਿਆਰ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਹੋ ਗਿਆ ਹੈ ਜਦੋਂ ਉਹ ਪੁਲੀਸ ਪਾਰਟੀ ਸਮੇਤ ਲੀਲਾ ਸਿੰਘ ਦੇ ਘਰ ਪਹੁੰਚੇ ਤਾਂ ਆ ਰਹੀਆਂ ਆਵਾਜ਼ਾਂ ਦੇ ਚੱਲਦਿਆਂ ਉਕਤ ਵਿਅਕਤੀ ਨੂੰ ਕੁੰਡਾ ਖੋਲ੍ਹਣ ਲਈ ਆਖਿਆ। ਉਨ੍ਹਾਂ ਪਹਿਲਾਂ ਹੀ ਬਣਾਈ ਯੋਜਨਾ ਤਹਿਤ ਹਥਿਆਰਾਂ ਨਾਲ ਪੁਲੀਸ ਪਾਰਟੀ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ। ਦਰਸ਼ਨ ਸਿੰਘ ਨੇ ਪੁਲੀਸ ਨੂੰ ਯੋਜਨਾਬੰਦੀ ਨਾਲ ਬੁਲਾਇਆ ਜਾਣ ਦਾ ਆਪਣੇ ਸਾਥੀਆਂ ਨੂੰ ਕਹਿੰਦੇ ਲੋਹੇ ਦੇ ਫੋਹੜੇ ਨਾਲ ਉਸ ਦੇ ਸਿਰ ’ਤੇ ਵਾਰ ਕਰ ਦਿੱਤਾ। ਉਨ੍ਹਾਂ ਬਚਾਅ ਕਰਨ ਲਈ ਸੱਜਾ ਹੱਥ ਅੱਗੇ ਕਰ ਲਿਆ ਤੇ ਬਾਕੀ ਵਿਅਕਤੀਆਂ ਨੇ ਪੁਲੀਸ ਪਾਰਟੀ ‘ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ। ਪੁਲੀਸ ਪਾਰਟੀ ਬਚਾਅ ਕਰਦੀ ਪਿੱਛੇ ਹਟ ਗਈ। ਉਨ੍ਹਾਂ ਕਿਹਾ ਹੈ ਕਿ ਏਐੱਸਆਈ ਸਮਸ਼ੇਰ ਸਿੰਘ, ਹੋਮ ਗਾਰਡ ਮੇਘ ਲਾਲ ਅਤੇ ਹਰਜੀਤ ਸਿੰਘ ਦੇ ਕਾਫੀ ਸੱਟਾਂ ਮਾਰ ਕੇ ਹਮਲਾਵਰ ਹਥਿਆਰਾਂ ਸਮੇਤ ਫਰਾਰ ਹੋ ਗਏ। ਉਨ੍ਹਾਂ ਦੱਸਿਆ ਹੈ ਕਿ ਇਸ ਵਾਰਦਾਤ ਵਿੱਚ ਸ਼ਾਮਲ ਦਰਸ਼ਨ ਸਿੰਘ, ਚਾਨਣ ਸਿੰਘ, ਦਿਲਬਾਗ ਸਿੰਘ, ਮਨਜੀਤ ਕੌਰ, ਮਨਪ੍ਰੀਤ ਕੌਰ, ਸਿ਼ੰਦਰ ਕੌਰ, ਜਤਿੰਦਰ ਸਿੰਘ ਵਾਸੀ ਪਿੰਡ ਮੋਲਵੀਵਾਲਾ ਅਤੇ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement