For the best experience, open
https://m.punjabitribuneonline.com
on your mobile browser.
Advertisement

ਕੁੱਟਮਾਰ ਦੇ ਦੋਸ਼ ਹੇਠ ਸੱਤ ਖ਼ਿਲਾਫ਼ ਕੇਸ ਦਰਜ

07:23 AM Apr 23, 2024 IST
ਕੁੱਟਮਾਰ ਦੇ ਦੋਸ਼ ਹੇਠ ਸੱਤ ਖ਼ਿਲਾਫ਼ ਕੇਸ ਦਰਜ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 22 ਅਪਰੈਲ
ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਇੱਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਸੱਤ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਕੈਲਾਸ਼ ਸਿੰਘ ਉਰਫ਼ ਕਾਕਾ ਵਾਸੀ ਨੇੜੇ ਦਰਵਾਜ਼ਾ ਕੋਹਾੜਾ ਨੇ ਦੱਸਿਆ ਕਿ ਉਹ ਆਪਣੇ ਛੋਟੇ ਭਰਾ ਆਕਾਸ਼ ਸਿੰਘ ਉਰਫ਼ ਨੀਤੂ ਨਾਲ ਕਬੱਡੀ ਦਾ ਅਭਿਆਸ ਕਰਨ ਜਾ ਰਿਹਾ ਸੀ ਤਾਂ ਵੱਡਾ ਗੁਰਦੁਆਰਾ ਸਾਹਿਬ ਨੇੜੇ ਉਸ ਦਾ ਭਰਾ ਥੋੜ੍ਹਾ ਪਿੱਛੇ ਸੀ। ਇਸ ਦੌਰਾਨ ਕਰਨ, ਬਿੰਦਰੀ, ਚੰਨਾ ਅਤੇ ਵਿੱਕੀ ਸਮੇਤ 2/3 ਹੋਰ ਅਣਪਛਾਤੇ ਵਿਅਕਤੀਆਂ ਨੇ ਪੁਰਾਣੀ ਰੰਜਿਸ਼ ਰੱਖਦਿਆਂ ਉਸ ਨੂੰ ਘੇਰ ਲਿਆ ਅਤੇ ਬੇਸ ਬੈਟ ਅਤੇ ਖੰਡੇ ਨਾਲ ਕੁੱਟਮਾਰ ਕੀਤੀ। ਉਸ ਵੱਲੋਂ ਰੌਲਾ ਪਾਉਣ ’ਤੇ ਉਸ ਦਾ ਭਰਾ ਆਕਾਸ਼ ਵੀ ਮੌਕੇ ’ਤੇ ਆ ਗਿਆ ਤੇ ਉਹ ਆਪਣੇ ਹਥਿਆਰ ਛੱਡ ਕੇ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement

Advertisement
Author Image

Advertisement
Advertisement
×