ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੌਜਵਾਨ ਦੀ ਮੌਤ ਮਾਮਲੇ ਵਿੱਚ ਸੱਤ ਖ਼ਿਲਾਫ਼ ਕੇਸ ਦਰਜ

07:17 AM May 04, 2024 IST

ਪੱਤਰ ਪ੍ਰੇਰਕ
ਤਰਨ ਤਾਰਨ, 3 ਮਈ
ਸਰਹੱਦੀ ਖੇਤਰ ਦੇ ਪਿੰਡ ਬਲੇਰ ਦੇ ਨੌਜਵਾਨ ਗੁਰਜੀਤ ਸਿੰਘ (25) ਦੀ ਮੌਤ ਮਾਮਲੇ ’ਚ ਭਿੱਖੀਵਿੰਡ ਦੀ ਪੁਲੀਸ ਨੇ ਮ੍ਰਿਤਕ ਦੇ ਚਚੇਰੇ ਭਰਾ ਸੁਰਜੀਤ ਸਿੰਘ ਦੇ ਬਿਆਨਾਂ ’ਤੇ ਉਸੇ ਪਿੰਡ ਬਲੇਰ ਦੇ ਵਾਸੀ ਅਰਜਨ ਸਿੰਘ ਅਤੇ ਉਸ ਦੇ ਸਕੇ ਭਰਾ ਜਰਮਨ ਸਿੰਘ ਤੋਂ ਇਲਾਵਾ ਪੰਜ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੂੰ ਉਸ ਦੀ ਲਾਸ਼ ਵੀਰਵਾਰ ਦੀ ਸ਼ਾਮ ਨੂੰ ਪਿੰਡ ਦੀ ਡਰੇਨ ਹੇਠੋਂ ਮਿਲੀ ਸੀ। ਉਸ ਦੀਆਂ ਬਾਹਾਂ ਪਿੱਛੇ ਨੂੰ ਬੰਨ੍ਹੀਆਂ ਹੋਈਆਂ ਸਨ। ਸੁਰਜੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਗੁਰਜੀਤ ਸਿੰਘ ਵੀਰਵਾਰ ਦੀ ਸਵੇਰ ਵੇਲੇ ਖੇਤਾਂ ਨੂੰ ਕੰਮ ਕਰਦੇ ਮਜ਼ਦੂਰਾਂ ਲਈ ਖਾਣਾ ਲੈ ਕੇ ਗਿਆ ਸੀ, ਜਿਸ ਦੀ ਰਾਹ ਵਿੱਚ ਡਰੇਨ ਥੱਲੇ ਹੱਤਿਆ ਕਰ ਦਿੱਤੀ ਗਈ ਸੀ। ਇਸ ਦੇ ਉਲਟ ਐੱਸਐੱਸਪੀ ਅਸ਼ਵਨੀ ਕਪੂਰ ਨੇ ਕਿਹਾ ਕਿ ਉਸ ਦੀ ਮੌਤ ਬਿਜਲੀ ਦਾ ਕਰੰਟ ਲੱਗਣ ਕਾਰਨ ਹੋਈ ਹੈ। ਪੁਲੀਸ ਦੀ ਥਿਉਰੀ ਅਤੇ ਪਰਿਵਾਰ ਦੇ ਬਿਆਨਾਂ ਵਿੱਚ ਏਨਾ ਵੱਡਾ ਅੰਤਰ ਮਮਾਲੇ ਨੂੰ ਗੰਭੀਰ ਕਰ ਰਿਹਾ ਹੈ। ਸੁਰਜੀਤ ਸਿੰਘ ਨੇ ਪੁਲੀਸ ਤੇ ਮਾਮਲੇ ਦੀ ਪੜਤਾਲ ਨੂੰ ਉਲਟ ਦਿਸ਼ਾ ਵੱਲ ਲੈ ਕੇ ਜਾਣ ਦਾ ਦੋਸ਼ ਲਗਾਇਆ ਹੈ।

Advertisement

Advertisement
Advertisement