ਝੋਲਾ ਛਾਪ ਡਾਕਟਰ ਖ਼ਿਲਾਫ਼ ਜਬਰ-ਜਨਾਹ ਦੇ ਦੋਸ਼ ਹੇਠ ਕੇਸ ਦਰਜ
10:22 AM Nov 03, 2024 IST
ਨਿੱਜੀ ਪੱਤਰ ਪ੍ਰੇਰਕ
ਮੋਗਾ, 2 ਨਵੰਬਰ
ਥਾਣਾ ਨਿਹਾਲ ਸਿੰਘ ਵਾਲਾ ਪੁਲੀਸ ਨੇ ਕਸਬਾ ਬਿਲਾਸਪੁਰ ਨਿਵਾਸੀ ਇੱਕ ਕਥਿਤ ਝੋਲਾ ਛਾਪ ਡਾਕਟਰ ਖ਼ਿਲਾਫ਼ ਜਬਰ ਜਨਾਹ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਮੁਲਜ਼ਮ ਉੱਤੇ ਮਾਂ ਦੀ ਦੇਖ-ਭਾਲ ਲਈ ਰੱਖੀ ਵਿਆਹੁਤਾ ਔਰਤ ਨਾਲ ਸਰੀਰਕ ਸਬੰਧ ਬਣਾਉਣ ਦੇ ਦੋਸ਼ ਲੱਗੇ ਹਨ। ਬਿਲਾਸਪੁਰ ਪੁਲੀਸ ਚੌਕੀ ਇੰਚਾਰਜ ਪ੍ਰੀਤਮ ਸਿੰਘ ਤੇ ਜਾਂਚ ਅਧਿਕਾਰੀ ਮਹਿਲਾ ਏਐੱਸਆਈ ਬਲਜੀਤ ਕੌਰ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਕਿੱਤੇ ਵਜੋਂ ਡਾਕਟਰ ਨਹੀਂ ਪਰ ਆਮ ਲੋਕ ਉਸ ਨੂੰ ਡਾਕਟਰ ਵਜੋਂ ਜਾਣਦੇ ਹਨ। ਪੁਲੀਸ ਮੁਤਾਬਕ ਮੁਲਜ਼ਮ ਨੇ ਇਕ ਔਰਤ ਨੂੰ ਆਪਣੀ ਮਾਂ ਦੀ ਦੇਖ-ਰੇਖ ਲਈ ਇਸ ਸਾਲ ਮਾਰਚ ਮਹੀਨੇ ਤੋਂ ਘਰ ਨੌਕਰ ਵਜੋਂ ਰੱਖਿਆ ਹੋਇਆ ਸੀ।
Advertisement
Advertisement