ਜਬਰ-ਜਨਾਹ ਦੇ ਦੋਸ਼ ਹੇਠ ਚਾਰ ਖ਼ਿਲਾਫ਼ ਕੇਸ ਦਰਜ
10:39 AM May 24, 2024 IST
Advertisement
ਪੱਤਰ ਪ੍ਰੇਰਕ
ਤਰਨ ਤਾਰਨ, 23 ਮਈ
ਗੁੱਜਰ ਭਾਈਚਾਰੇ ਦੀ ਇੱਕ ਔਰਤ ਨੂੰ ਝਬਾਲ ਬਾਈਪਾਸ ਤੋਂ ਅਗਵਾ ਕਰਕੇ ਉਸ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਅਧੀਨ ਥਾਣਾ ਸਿਟੀ ਦੀ ਪੁਲੀਸ ਨੇ ਇਸੇ ਭਾਈਚਾਰੇ ਦੇ ਚਾਰ ਜਣਿਆਂ ਨੂੰ ਮੁਲਜ਼ਮ ਨਾਮਜ਼ਦ ਕੀਤਾ ਹੈ| ਮੁਲਜ਼ਮਾਂ ਦੀ ਸ਼ਨਾਖਤ ਸਾਦਿਕ, ਸਰਾਜਦੀਨ, ਸੈਫ਼ ਅਲੀ ਅਤੇ ਐਲਮਦੀਨ ਵਜੋਂ ਕੀਤੀ ਗਈ ਹੈ| ਪੀੜਤਾ ਇੱਥੇ ਆਪਣੇ ਚਾਚਾ ਸੈਫਾ ਅਲੀ ਨਾਲ ਅੰਮ੍ਰਿਤਸਰ ਮੱਥਾ ਟੇਕ ਕੇ ਮੋਟਰਸਾਈਕਲ ’ਤੇ ਵਾਪਸ ਜਾ ਰਹੀ ਸੀ ਕਿ ਉਸ ਨੂੰ ਸਾਦਿਕ ਸਮੇਤ ਹੋਰ ਮੁਲਜ਼ਮ ਇੱਕ ਕਾਰ ਵਿੱਚ ਅਗਵਾ ਕਰ ਕੇ ਲੈ ਗਏ। ਉਸ ਨੇ ਦੋਸ਼ ਲਾਇਆ ਕਿ ਉਸ ਨਾਲ ਸਾਦਿਕ ਨੇ ਜਬਰ-ਜਨਾਹ ਕੀਤਾ ਤੇ ਉਸਨੂੰ ਝਬਾਲ ਬਾਈਪਾਸ ’ਤੇ ਉਤਾਰ ਗਏ| ਏਐੱਸਆਈ ਬਲਵਿੰਦਰ ਕੌਰ ਨੇ ਕੇਸ ਦਰਜ ਕਰ ਲਿਆ ਹੈ|
Advertisement
Advertisement