For the best experience, open
https://m.punjabitribuneonline.com
on your mobile browser.
Advertisement

ਭਾਜਪਾ ਆਗੂ ’ਤੇ ਹਮਲੇ ਦੇ ਦੋਸ਼ ਹੇਠ ਚਾਰ ਖ਼ਿਲਾਫ਼ ਕੇਸ ਦਰਜ

09:05 AM Jun 03, 2024 IST
ਭਾਜਪਾ ਆਗੂ ’ਤੇ ਹਮਲੇ ਦੇ ਦੋਸ਼ ਹੇਠ ਚਾਰ ਖ਼ਿਲਾਫ਼ ਕੇਸ ਦਰਜ
Advertisement

ਪੱਤਰ ਪ੍ਰੇਰਕ
ਜਲੰਧਰ, 2 ਜੂਨ
ਭਾਜਪਾ ਆਗੂ ਯੋਗੇਸ਼ ਮਲਹੋਤਰਾ ’ਤੇ ਲੰਘੀ ਕੱਲ੍ਹ ਹਮਲਾ ਕਰਨ ਦੇ ਮਾਮਲੇ ਵਿਚ ਤਿੰਨ ਔਰਤਾਂ ਸਮੇਤ ਚਾਰ ਵਿਅਕਤੀਆਂ ’ਤੇ ਵਿਰੁੱਧ ਅੱਜ ਕੇਸ ਦਰਜ ਕਰ ਲਿਆ ਹੈ। ਥਾਣਾ ਡਿਵੀਜ਼ਨ ਨੰਬਰ ਪੰਜ ਵਿਚ ਯੋਗੇਸ਼ ਮਲਹੋਤਰਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਬਸਤੀ 9 ਵਿਚ ਭਾਜਪਾ ਦੇ ਬੂਥ ਵੱਲ ਜਾ ਰਿਹਾ ਕਿ ਕਾਂਗਰਸੀ ਆਗੂ ਕੁਲਦੀਪ ਮਿੰਟੂ ਦੇ ਲੜਕੇ ਸੁਮਿਤ ਮਿੰਟੂ ਦੇ ਨਾਲ ਤਿੰਨ ਔਰਤਾਂ ਨੇ ਉਸ ’ਤੇ ਹਮਲਾ ਕਰ ਦਿੱਤਾ ਜਿਸ ਦੀ ਜਾਂਚ ਤੋਂ ਬਾਅਦ ਪੁਲੀਸ ਨੇ ਸੁਮਿਤ ਮਿੰਟੂ, ਰਜਨੀ ਅੰਗੂਰਾਲ ਵਾਸੀ ਬਸਤੀ ਗੁੱਜਰਾਂ, ਸ਼ਿਖਾ ਵਰਮਾ ਵਾਸੀ ਗਰੋਵਰ ਕਲੋਨੀ ਅਤੇ ਸ਼ਾਲੂ ਜਰੇਵਾਲ ਵਾਸੀ ਬਿਰਦੀ ਕਲੋਨੀ ਵਿਰੁੱਧ ਕੇਸ ਦਰਜ ਕਰ ਲਿਆ ਹੈ। ਇਸੇ ਦੌਰਾਨ ਸੁਮਿਤ ਮਿੰਟੂ ਨੇ ਕਿਹਾ ਕਿ ਯੋਗੇਸ਼ ਮਲਹੋਤਰਾ ਨੇ ਪਹਿਲਾ ਰਜਨੀ ਅੰਗੂਰਾਲ ’ਤੇ ਹਮਲਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦੇ ਹੱਥ ’ਤੇ ਵੀ ਸੱਟ ਲੱਗੀ ਹੈ।

Advertisement

Advertisement
Author Image

Advertisement
Advertisement
×